ਰਿਹਾਨਾ ਦੇ ਟਵੀਟ ਤੋਂ ਖੁਸ਼ ਕਿਸਾਨ ਆਗੂ ਰਾਜੇਵਾਲ, ਕਿਹਾ …

ਪੰਜਾਬੀ ਡੈਸਕ :- ਅਮਰੀਕੀ ਪੌਪ ਗਾਇਕ ਰਿਹਾਨਾ ਦੇ ਟਵੀਟ ਤੋਂ ਬਾਅਦ ਕਈ ਵਿਦੇਸ਼ੀ ਜਾਣੀ-ਮਾਣੀ ਸ਼ਖਸੀਅਤਾਂ ਕਿਸਾਨਾਂ ਦੇ ਸਮਰਥਨ ‘ਚ ਅੱਗੇ ਆਈਆਂ। ਰਿਹਾਨਾ ਦੇ ਇੱਕ ਟਵੀਟ ਨੇ ਦੇਸ਼ ਦੀ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉੱਥੇ ਹੀ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਰਿਹਾਨਾ ਦੀ ਖੁੱਲ ਕੇ ਤਾਰੀਫ ਕੀਤੀ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ, ਕਿਸਾਨ ਅੰਦੋਲਨ ਦੇ ਹੱਕ ‘ਚ ਟਵੀਟ ਕਰਨ ਲਈ ਰਿਹਾਨਾ ਤੁਹਾਡਾ ਬਹੁਤ-ਬਹੁਤ ਧੰਨਵਾਦ। ਉਨ੍ਹਾਂ ਲਿਖਿਆ, “ਰਿਹਾਨਾ ਸਾਡੀ ਧੀ ਹੈ .. ਸਾਰੇ ਕਿਸਾਨਾਂ ਦੀ ਧੀ ਹੈ..ਮੋਰਚੇ ਦੇ ਸਮਰਥਨ ਵਿੱਚ ਰਿਹਾਨਾ ਦੇ ਟਵੀਟ ਨੇ ਕਿਸਾਨੀ ਸੰਘਰਸ਼ ਨੂੰ ਵਿਸ਼ਵ ਦੇ ਧਿਆਨ ਵਿੱਚ ਲਿਆਇਆ ਹੈ ਅਤੇ ਸਾਡੇ ਮੋਰਚੇ ਦੇ ਸਮਰਥਨ ਵਿਚ ਟਵੀਟ ਦੀ ਭੀੜ ਲੱਗ ਗਈ ਹੈ।

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ, ਰਿਹਾਨਾ ਦਿਆਲੂ, ਇੱਕ ਸੰਵੇਦਨਸ਼ੀਲ ਅਤੇ ਮਦਦਗਾਰ ਰਵੱਈਏ ਦੇ ਨਾਮ ਤੋਂ ਜਾਣੀ ਜਾਂਦੀ ਇੱਕ ਮਸ਼ਹੂਰ ਸੇਲਿਬ੍ਰਿਟੀ ਹੈ। ਰਿਹਾਨਾ ਨੇ 2012 ਵਿੱਚ ਕਲਾਰਾ ਲਿਓਨਲ ਫਾਉਂਡੇਸ਼ਨ ਨਾਮ ਦੀ ਇੱਕ ਸੰਸਥਾ ਦੀ ਸਥਾਪਨਾ ਕੀਤੀ, ਜਿਸਦੀ ਤਰਫੋਂ ਕੋਵਿਡ -19 ਨਾਲ ਲੜਨ ਲਈ 5 ਮਿਲੀਅਨ ਡਾਲਰ (ਲਗਭਗ 36 ਕਰੋੜ) ਦਾਨ ਕੀਤਾ ਗਿਆ। ਅਮਰੀਕਾ ‘ਚ ਘਰੇਲੂ ਹਿੰਸਾ ਦੇ ਪੀੜਤਾਂ ਦੀ ਸਹਾਇਤਾ ਲਈ 21 ਮਿਲੀਅਨ ਡਾਲਰ ਦਾਨ ਕੀਤਾ ਗਿਆ ਸੀ। ਕੋਰੋਨਾ ਵਾਇਰਸ ਨਾਲ ਸਬੰਧਤ ਕਾਰਵਾਈਆਂ ਵਿੱਚ ਸਹਾਇਤਾ ਲਈ ਮਾਰਚ 2020 ਵਿੱਚ ਇੱਕ ਮਿਲੀਅਨ ਡਾਲਰ ਦਾਨ ਕੀਤਾ… ਪਿਆਰੀ ਬੱਚੀ ਰਿਹਾਨਾ, ਕਿਸਾਨ ਅੰਦੋਲਨ ਦੇ ਹੱਕ ਵਿੱਚ ਟਵੀਟ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ .. “.

MUST READ