ਸੁਖਪਾਲ ਖਹਿਰਾ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਬਾਲੀਵੁੱਡ ਦੇ ਮਸ਼ਹੂਰ ਡਿਜ਼ਾਈਨਰਾਂ ਨੂੰ ED ਨੇ ਕੀਤਾ ਤਲਬ

ਨੈਸ਼ਨਲ ਡੈਸਕ:– ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬਾਲੀਵੁੱਡ ਦੇ ਤਿੰਨ ਮਸ਼ਹੂਰ ਫੈਸ਼ਨ ਡਿਜ਼ਾਈਨਰਾਂ- ਰਿਤੂ ਕੁਮਾਰ, ਸਬਿਆਸਾਚੀ ਮੁਖਰਜੀ ਅਤੇ ਮਨੀਸ਼ ਮਲਹੋਤਰਾ ਨੂੰ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਤਲਬ ਕੀਤਾ ਹੈ। ਫੈਸ਼ਨ ਡਿਜ਼ਾਈਨ ਕਰਨ ਵਾਲਿਆਂ ਨੂੰ ਇਸ ਹਫਤੇ ਦੇ ਅਖੀਰ ‘ਚ ਉਨ੍ਹਾਂ ਨੂੰ ਪੁੱਛਗਿੱਛ ਲਈ ਦਿੱਲੀ ਵਿਚ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣ ਲਈ ਨੋਟਿਸ ਭੇਜੇ ਗਏ ਹਨ।

Manish Malhotra Sabyasachi, Ritu Kumar Summoned By ED In Money Laundering  Case, Details Inside

ਏਜੰਸੀ ਨੇ ਮਾਰਚ ਵਿੱਚ ਮੁਲਜ਼ਮ ਖਹਿਰਾ ਖ਼ਿਲਾਫ਼ ਛਾਪੇ ਮਾਰੇ ਸਨ। ਛਾਪੇ ਵੇਲੇ ਖਹਿਰਾ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸਨ। ਉਹ ਹਾਲ ਹੀ ਵਿੱਚ ਕਾਂਗਰਸ ਵਿੱਚ ਮੁੜ ਸ਼ਾਮਲ ਹੋਏ ਹਨ। ED ਨੇ ਖਹਿਰਾ ‘ਤੇ ਦੋਸ਼ ਲਾਇਆ ਹੈ ਕਿ, ਉਹ ਨਸ਼ੀਲੇ ਪਦਾਰਥਾਂ ਦੇ ਕੇਸ ਵਿਚ ਦੋਸ਼ੀ ਅਤੇ ਝੂਠੇ ਪਾਸਪੋਰਟ ਰੈਕੇਟ ‘ਚ ਸ਼ਾਮਲ ਲੋਕਾਂ ਦਾ ਸਾਥੀ ਸੀ। 56 ਸਾਲਾ ਖਹਿਰਾ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ, ਉਨ੍ਹਾਂ ਨੂੰ ਕੇਂਦਰੀ ਏਜੰਸੀਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਹ ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।

MUST READ