ਕੋਰੋਨਾ ਦੀ ਭੇਂਟ ਚੜ੍ਹੇ ਮਸ਼ਹੂਰ ਅਭਿਨੇਤਾ ਬਿਕਰਮਜੀਤ ਕੰਵਰਪਾਲ
ਨੈਸ਼ਨਲ ਡੈਸਕ:– ਅੱਜ ਕੋਰੋਨਾ ਕਾਰਣ 52 ਸਾਲਾਂ ਫਿਲਮ ਅਭਿਨੇਤਾ ਬਿਕਰਮਜੀਤ ਕੰਵਰਪਾਲ ਦਾ ਦਿਹਾਂਤ ਹੋ ਗਿਆ ਹੈ। ਫਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਟਵੀਟ ਕਰਕੇ ਅਦਾਕਾਰ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਲਿਖਿਆ- ‘ਇਹ ਸੁਣ ਕੇ ਬਹੁਤ ਦੁੱਖ ਹੋਇਆ। ਬਿਕਰਮਜੀਤ ਕੰਵਰਪਾਲ ਦੀ ਅੱਜ ਸਵੇਰੇ ਕੋਰੋਨਾ ਕਾਰਨ ਮੌਤ ਹੋ ਗਈ ਹੈ। ਸੇਵਾਮੁਕਤ ਸੈਨਾ ਅਧਿਕਾਰੀ ਕੰਵਰਪਾਲ ਨੇ ਕਈ ਫਿਲਮਾਂ ਅਤੇ ਟੀ ਵੀ ਸੀਰੀਅਲਾਂ ‘ਚ ਸਹਾਇਕ ਭੂਮਿਕਾਵਾਂ ਨਿਭਾਈਆਂ। ਉਨ੍ਹਾਂ ਦੇ ਪਰਿਵਾਰ ਅਤੇ ਕਰੀਬੀ ਰਿਸ਼ਤੇਦਾਰਾਂ ਲਈ ਮੈ ਦੁਖੀ ਹਾਂ।
ਨਿਰਦੇਸ਼ਕ ਵਿਕਰਮ ਭੱਟ ਨੇ ਵੀ ਜਤਾਇਆ ਸੋਗ
ਨਿਰਦੇਸ਼ਕ ਵਿਕਰਮ ਭੱਟ ਨੇ ਲਿਖਿਆ ਹੈ ਕਿ, ਮੇਜਰ ਬਿਕਰਮਜੀਤ ਕੰਵਰਪਾਲ ਦਾ ਦਿਹਾਂਤ ਹੋ ਗਿਆ ਹੈ। ਇਸ ਮਹਾਂਮਾਰੀ ਨੇ ਉਨ੍ਹਾਂ ਨੂੰ ਸਾਡੇ ਤੋਂ ਖੋਹ ਲਿਆ। ਮੈਂ ਉਨ੍ਹਾਂ ਨਾਲ ਬਹੁਤ ਸਾਰੀਆਂ ਫਿਲਮਾਂ ਕਰ ਚੁੱਕਾ ਹਾਂ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।

2003 ‘ਚ ਕੀਤੀ ਸੀ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ
ਬਿਕਰਮਜੀਤ ਕੰਵਰਪਾਲ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਸਾਲ 2003 ‘ਚ ਭਾਰਤੀ ਸੈਨਾ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਕੀਤੀ ਸੀ। ਉਨ੍ਹਾਂ ਨੇ ਪੇਜ 3, ਰਾਕੇਟ ਸਿੰਘ: ਸੇਲਜ਼ਮੈਨ ਆਫ ਦਿ ਯੀਅਰ, ਰਿਜ਼ਰਵੇਸ਼ਨ, ਮਰਡਰ 2, 2 ਸਟੇਟਸ ਅਤੇ ਦਿ ਗਾਜ਼ੀ ਅਟੈਕ ਵਰਗੀਆਂ ਫਿਲਮਾਂ ਵਿਚ ਕੰਮ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਟੈਲੀਵਿਜ਼ਨ ਸੀਰੀਅਲ ‘ਦੀਆ ਓਰ ਬਾਤੀ ਹਮ, ਯੇ ਹੈ ਚਾਹਤੇਂ, ਦਿਲ ਹੀ ਤੋ ਹੈ ਹੈ ਅਤੇ ਹੋਰ 24 ਟੈਲੀਵਿਜ਼ਨ ਸੀਰੀਅਲਾਂ ਵਿੱਚ ਵੀ ਮੁੱਖ ਭੂਮਿਕਾਵਾਂ ਨਿਭਾਈਆਂ ਸਨ।