ਬੇਅੰਤ ਕੌਰ ਦੇ ਘਰ ਗਏ ਨਕਲੀ ਇਮੀਗ੍ਰੇਸ਼ਨ ਅਫ਼ਸਰ, ਆਏ ਪੁਲਿਸ ਅੜਿਕੇ

ਲਵਪ੍ਰੀਤ ਸਿੰਘ ਖ਼ੁਦਕੁਸ਼ੀ ਮਾਮਲਾ ਇਹਨੀ ਦਿਨੀ ਕਾਫੀ ਚਰਚਾ ਚ ਹੈ। ਜਿੱਥੇ ਇੱਕ ਪਾਸੇ ਲੋਕਾਂ ਦੀ ਹਮਦਰਦੀ ਪਰਿਵਾਰ ਪ੍ਰਤੀ ਦੇਖਣ ਨੂੰ ਮਿਲ ਰਹੀ ਹੈ। ਉਥੇ ਹੀ 2 ਵਿਅਕਤੀਆਂ ਨੇ ਇਸ ਮਾਮਲੇ ਚ ਆਪਣੀ ਰੋਟੀ ਸੇਕਣ ਦੀ ਨਕਾਮ ਕੋਸ਼ਿਸ਼ ਕੀਤੀ ।

ਇਸ ਮਾਮਲੇ ਚ ਇਮੀਗ੍ਰੇਸ਼ਨ ਦਾ ਨਕਲੀ ਅਫ਼ਸਰ ਪੁਲਿਸ ਵਲੋਂ ਕਾਬੂ ਕੀਤਾ ਗਿਆ ਹੈ | ਜ਼ਿਲ੍ਹਾ ਬਰਨਾਲਾ ਦੇ ਪਿੰਡ ਖੁੱਡੀ ਕਲਾਂ ਵਿਖੇ ਵਿਆਹੇ ਹੋਏ ਲੜਕੇ ਲਵਪ੍ਰੀਤ ਸਿੰਘ ਵਾਸੀ ਧਨੌਲਾ ਦੇ ਖ਼ੁਦਕੁਸ਼ੀ ਦੇ ਚਰਚਿਤ ਮਾਮਲੇ ਵਿਚ ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਬਲਦੇਵ ਸਿੰਘ ਮਾਨ ਨੇ ਨਵਦੀਪ ਸਿੰਘ ਵਾਸੀ ਭੋਗਪੁਰ ਜ਼ਿਲ੍ਹਾ ਜਲੰਧਰ ਨੂੰ 2 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਲੜਕੀ ਬੇਅੰਤ ਕੌਰ ਨੂੰ ਕੈਨੇਡਾ ਸਰਕਾਰ ਤੋਂ ਬਚਾਉਣ (ਡਿਪੋਰਟ ਕਰਾਉਣ ਤੋਂ ਬਚਾਅ ਸਕਦਾ ਹਾਂ) ਇਹ ਕਹਿ ਕੇ ਰੁਪਏ ਮੰਗਣ ਦੇ ਬਦਲੇ ਪੁਲਿਸ ਨੇ ਕਾਬੂ ਕਰ ਕੇ ਥਾਣਾ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਹੈ ।

MUST READ