ਵਿਦੇਸ਼ ਮੰਤਰੀ ਜੈਸ਼ੰਕਰ ਨੇ ਚੀਨ ‘ਤੇ ਵਰ੍ਹਦਿਆਂ ਕਿਹਾ- ਡਰੈਗਨ ਐਲਏਸੀ ‘ਤੇ ਸ਼ਾਂਤੀ ਨਹੀਂ ਚਾਹੁੰਦਾ
ਪੰਜਾਬੀ ਡੈਸਕ :- ਪਿਛਲੇ ਸਾਲ ਪੂਰਬੀ ਲੱਦਾਖ ‘ਚ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਚੀਨ ਨਾਲ ਐਲਏਸੀ ਨੂੰ ਲੈ ਕੇ ਚੱਲ ਰਹੀ ਰੁਕਾਵਟਾ ਵਿਚਾਲੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ, ਇਸ ਨਾਲ ਦੋਵਾਂ ਦੇਸ਼ਾਂ ਦੇ ਸੰਬੰਧ ਬੇਹੱਦ ਪ੍ਰਭਾਵਤ ਹੋਏ ਹਨ। ਜੈਸ਼ੰਕਰ ਨੇ ਕਿਹਾ ਕਿ, ਚੀਨ ਨੇ ਲੱਦਾਖ ‘ਚ ਵੱਖਰੀਆਂ ਘਟਨਾਵਾਂ ਕਰ ਕੇ ਨਾ ਸਿਰਫ ਫੌਜਾਂ ਦੀ ਗਿਣਤੀ ਘਟਾਉਣ ਦੀ ਵਚਨਬੱਧਤਾ ਦੀ ਅਣਦੇਖੀ ਕੀਤੀ ਹੈ, ਬਲਕਿ ਸ਼ਾਂਤੀ ਭੰਗ ਕਰਨ ਦੀ ਇੱਛਾ ਵੀ ਦਿਖਾਈ ਹੈ। ਇਹ ਘਟਨਾਵਾਂ ਦਰਸਾਉਂਦੀਆਂ ਹਨ ਕਿ, ਚੀਨ ਸ਼ਾਂਤੀ ਨਹੀਂ ਚਾਹੁੰਦਾ ਹੈ।
ਵਿਦੇਸ਼ ਮੰਤਰੀ ਨੇ ਕਿਹਾ ਕਿ, ਸਾਨੂੰ ਅਜੇ ਵੀ ਚੀਨੀ ਰਵੱਈਏ ‘ਚ ਤਬਦੀਲੀ ਅਤੇ ਸਰਹੱਦੀ ਇਲਾਕਿਆਂ ‘ਚ ਵੱਡੀ ਗਿਣਤੀ ਵਿੱਚ ਸੈਨਿਕਾਂ ਦੀ ਤਾਇਨਾਤੀ ਬਾਰੇ ਕੋਈ ਭਰੋਸੇਯੋਗ ਸਪੱਸ਼ਟੀਕਰਨ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ, ਸਾਡੇ ਸਾਹਮਣੇ ਮੁੱਦਾ ਇਹ ਹੈ ਕਿ ਚੀਨ ਦਾ ਰੁਖ ਕੀ ਦਰਸਾਉਣਾ ਚਾਹੁੰਦਾ ਹੈ, ਇਹ ਕਿਵੇਂ ਅੱਗੇ ਵਧਦਾ ਹੈ ਅਤੇ ਭਵਿੱਖ ਦੇ ਸੰਬੰਧਾਂ ਲਈ ਇਸ ਦੇ ਪ੍ਰਭਾਵ ਕੀ ਹਨ।
ਜੈਸ਼ੰਕਰ ਨੇ ਪੂਰਬੀ ਲੱਦਾਖ ਦੇ ਡੈੱਡਲਾਕ ‘ਤੇ ਕਿਹਾ ਕਿ, ਸਾਲ 2020 ਦੀਆਂ ਘਟਨਾਵਾਂ ਨੇ ਸਾਡੇ ਰਿਸ਼ਤਿਆਂ ‘ਤੇ ਸਚਮੁੱਚ ਅਚਾਨਕ ਦਬਾਅ ਵਧਾਇਆ ਹੈ। ਸੰਬੰਧਾਂ ਨੂੰ ਤਾਂ ਹੀ ਵਧਾਇਆ ਜਾ ਸਕਦਾ ਹੈ ਜੇ ਉਹ ਆਪਸੀ ਸਤਿਕਾਰ, ਆਪਸੀ ਸੰਵੇਦਨਸ਼ੀਲਤਾ, ਆਪਸੀ ਦਿਲਚਸਪੀ ਵਰਗੇ ਪਰਿਪੱਕਤਾ ‘ਤੇ ਅਧਾਰਤ ਹੋਣ।