ਚੋਣ ਮੈਨੀਫੈਸਟੋ ਹੋਣਾ ਚਾਹੀਦਾ ਰਜਿਸਟਰ, ਵਾਅਦੇ ਪੂਰੇ ਨਾ ਕਰਨ ਤੇ ਰੱਦ ਹੋਵੇ ਪਾਰਟੀ ਦੀ ਮਾਨਤਾ : ਭਗਵੰਤ ਮਾਨ

ਅਕਸਰ ਦੇਖਣ ਨੂੰ ਮਿਲਿਆ ਹੈ ਕਿ ਰਾਜਸੀ ਪਾਰਟੀਆਂ ਵੋਟਾਂ ਲੈਣ ਲਈ ਚੋਣ ਪ੍ਰਚਾਰ ਕਰਦੀਆਂ ਹਨ। ਇਸੇ ਦੇ ਤਹਿਤ ਬੜੇ ਵਾਅਦੇ ਵੀ ਕਰਦਿਆਂ ਹਨ । ਪਰ ਜਦੋ ਆਮ ਲੋਕ ਉਹਨਾਂ ਦੇ ਇਹਨਾਂ ਵਾਅਦਿਆਂ ਨੂੰ ਸੱਚ ਮੰਨ ਕੇ ਉਹਨਾਂ ਨੂੰ ਵੋਟ ਪਾ ਦਿੰਦੇ ਹਨ। ਉਸਤੋਂ ਬਾਅਦ ਸਰਕਾਰ ਵਾਅਦੇ ਪੂਰੇ ਨਹੀਂ ਕਰਦੀ। ਤੇ ਆਮ ਲੋਕਾਂ ਦੇ ਹੱਥ ਸਿਰਫ਼ ਨਿਰਾਸ਼ਾ ਹੀ ਲਗਦੀ ਹੈ।


ਇਸੇ ਨੂੰ ਧਿਆਨ ਚ ਰੱਖਦਿਆਂ ਆਪ ਐਮ ਪੀ ਭਗਵੰਤ ਮਾਨ ਨੇ ਆਵਾਜ਼ ਚੁੱਕੀ ਹੈ, ਉਹਨਾਂ ਕਿਹਾ ਹੈ ਕਿ ਚੋਣ ਮੈਨੀਫੈਸਟੋ ਰਜਿਸਟਰਡ ਹੋਣਾ ਚਾਹੀਦਾ ਹੈ ਇਹ ਇੱਕ ਲੀਗਲ ਡਾਕੂਮੈਂਟ ਦੀ ਤਰ੍ਹਾਂ ਹੋਣਾ ਚਾਹੀਦਾ ਹੈ। ਅਤੇ ਜੇਕਰ ਕੋਈ ਪਾਰਟੀ ਵਾਅਦੇ ਨਹੀਂ ਪੂਰੇ ਕਰਦੀ ਤਾਂ ਪਾਰਟੀ ਦੀ ਮਾਨਤਾ ਰੱਦ ਹੋਣੀ ਚਾਹਿਦੀ ਹੈ।


ਦੱਸਣਯੋਗ ਹੈ ਕਿ ਅਕਸਰ ਪਾਰਟੀਆਂ ਅਜਿਹਾ ਕਰ ਚੁੱਕਿਆ ਹਨ। ਵੋਟਾਂ ਜਿੱਤ ਕੇ ਬਾਅਦ ਚ ਆਮ ਲੋਕਾਂ ਦੀ ਕੋਈ ਸਾਰ ਨਹੀਂ ਲੈਂਦੀਆਂ ਸਰਕਾਰਾਂ । ਤੇ ਲੋਕਾਂ ਕੋਲ ਇਸਦਾ ਕੋਈ ਹੱਲ ਨਹੀਂ ਹੁੰਦਾ ਅਤੇ 5 ਸਾਲ ਸਿਰਫ਼ ਸਬਰ ਕਰਕੇ ਹੀ ਗੁਜ਼ਾਰਾ ਕਰਨਾ ਪੈਂਦਾ ਹੈ।


ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਾ ਸਭ ਤੋਂ ਵੱਧ ਫਾਇਦਾ ਆਮ ਲੋਕਾਂ ਨੂੰ ਹੀ ਹੋਵੇਗਾ। ਇਸ ਦੇ ਲਾਗੂ ਹੋਣ ਨਾਲ ਰਾਜਨੀਤਕ ਪਾਰਟੀਆਂ ਆਮ ਲੋਕਾਂ ਨੂੰ ਬੇਵਕੂਫ਼ ਨਹੀਂ ਬਣਾ ਪਾਉਣਗੀਆਂ । ਤੇ ਲੋਕਾਂ ਨੂੰ ਵੀ ਉਹਨਾਂ ਦੇ ਹੱਕ ਮਿਲਣ ਚ ਆਸਾਨੀ ਹੋਵੇਗੀ।

MUST READ