ਸਿਆਸੀ ਪਾਰਟੀਆਂ ਚੋਣ ਪ੍ਰਚਾਰ ਤੇ ਵਹਾ ਰਹੀਆਂ ਪਾਣੀ ਵਾਂਗੂ ਪੈਸਾ, ਆਮ ਲੋਕਾਂ ਬਾਰੀ ਖਜ਼ਾਨਾ ਖਾਲੀ ਕਿਉਂ ?

ਪੰਜਾਬ ਚ 2022 ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਸੇ ਨੂੰ ਦੇਖਦੇ ਹੋਏ ਸਬ ਰਾਜਸੀ ਪਾਰਟੀਆਂ ਪੁਰਾ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਚੋਣ ਪ੍ਰਚਾਰ ਦੇ ਲਈ ਪੈਸੇ ਦੀ ਸਬ ਤੋਂ ਵੱਧ ਲੋੜ ਹੁੰਦੀਂ ਹੈ। ਅੱਜ ਦੀ ਇੱਕ ਖ਼ਬਰ ਦੇ ਮੁਤਾਬਿਕ ਸ਼ਿਰੋਮਣੀ ਅਕਾਲੀ ਦਲ ਵਲੋਂ ਇਸ ਚੋਣ ਪ੍ਰਚਾਰ ਲਈ 100 ਕਰੋੜ ਦਾ ਬਜਟ ਰਖਿਆ ਗਿਆ ਹੈ। ਇਸੇ ਤਰ੍ਹਾਂ ਕਾਂਗਰਸ ਅਤੇ ਆਪ ਵਲੋਂ ਵੀ ਵੱਡਾ ਬਜਟ ਚੋਣ ਪ੍ਰਚਾਰ ਲਈ ਰਖਿਆ ਗਿਆ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਆਖਿਰ ਇੰਨਾ ਖਰਚਾ ਚੋਣ ਪ੍ਰਚਾਰ ਲਈ ਕਿਉਂ ਕੀਤਾ ਜਾ ਰਿਹਾ ਹੈ।

ਜਦ ਆਮ ਲੋਕਾਂ ਦੇ ਭਲੇ ਲਈ ਸਰਕਾਰ ਨੂੰ ਕਿਹਾ ਜਾਂਦਾ ਹੈ ਤਾਂ ਖਜਾਨਾ ਖਾਲੀ ਦਸਕੇ ਆਪਣਾ ਪੱਲਾ ਝਾੜ ਲਿਆ ਜਾਂਦਾ ਹੈ। ਪਰ ਜਦੋ ਚੋਣ ਪ੍ਰਚਾਰ ਦੀ ਗੱਲ ਆਉਂਦੀ ਹੈ ਤਾਂ ਪੈਸਾ ਪਾਣੀ ਵਾਂਗ ਬਹਾਇਆ ਜਾਂਦਾ ਹੈ। ਇਹ ਪੈਸਾ ਕਿਸੇ ਰਾਜਸੀ ਆਗੂ ਜਾ ਪਾਰਟੀ ਦਾ ਨਹੀਂ ਸਗੋਂ ਆਮ ਲੋਕਾਂ ਦੇ ਭਰੇ ਹੋਏ ਟੈਕਸ ਦਾ ਹੈ। ਫਿਰ ਇਸਦੀ ਦੂਰਵਰਤੋਂ ਕਿਉਂ? ਇਹੀ ਪੈਸੇ ਦਾ ਬੋਝ ਆਮ ਜਨਤਾ ਤੇ ਪਵੇਗਾ ਅਤੇ ਮਹਿੰਗਾਈ ਦੇ ਰੂਪ ਚ ਸਾਡੇ ਸਾਹਮਣੇਂ ਆਵੇਗਾ।

ਇਹ ਚੋਣ ਆਯੋਗ ਦੀ ਵੀ ਜਿੰਮੇਵਾਰੀ ਬਣਦੀ ਹੈ ਕਿ ਉਹ ਚੋਣ ਪ੍ਰਚਾਰ ਦੇ ਲਈ ਹੁੰਦੇ ਖਰਚੇ ਦਾ ਵੇਰਵਾ ਅਤੇ ਇਕ ਲਿਮਿਟ ਤੈਅ ਕਰੇ। ਸਿਆਸੀ ਪਾਰਟੀਆਂ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਉਹ ਆਮ ਲੋਕਾਂ ਦੇ ਪੈਸੇ ਦੀ ਇੰਝ ਬਰਬਾਦੀ ਨਾ ਕਰਨ ਸਗੋਂ ਇਸ ਪੈਸੇ ਨੂੰ ਲੋਕ ਭਲਾਈ ਵਜੋਂ ਖਰਚਿਆ ਜਾਣਾ ਚਾਹੀਦਾ ਹੈ।

MUST READ