ਕਿਸਾਨ ਅੰਦੋਲਨ ਦੌਰਾਨ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਫਾਇਦੇ ਲਈ ਲਿਆਂਦੀ ਇਹ ਸਕੀਮ, ਕੀ ਕਿਸਾਨ ਕਰਨਗੇ ਪ੍ਰਵਾਨ

ਇੱਕ ਪਾਸੇ ਜਿੱਥੇ ਕਿਸਾਨ ਸਰਕਾਰ ਦੇ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰ ਰਹੇ ਹਨ । ਉਥੇ ਹੀ ਦੂਜੇ ਪਾਸੇ ਕੇਂਦਰ ਸਰਕਾਰ ਕਿਸਾਨਾਂ ਨੂੰ ਰਿਝਾਉਣ ਲਈ ਕੋਈ ਨਾ ਕੋਈ ਸਕੀਮ ਲਾਉਂਦੀ ਰਹਿੰਦੀ ਹੈ । ਇਸੇ ਦੇ ਤਹਿਤ ਦੇਸ਼ ਦੇ ਕਿਸਾਨਾਂ ਦੀ ਉੱਨਤੀ, ਆਰਥਿਕ ਖੁਸ਼ਹਾਲੀ ਤੇ ਵਿਕਾਸ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਯੋਜਨਾਵਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਨ੍ਹਾਂ ਯੋਜਨਾਵਾਂ ਦੀ ਲੜੀ ਤਹਿਤ ਇਕ ਹੋਰ ਨਵੀਂ ਯੋਜਨਾ ਨੂੰ ਜੋੜਿਆ ਗਿਆ ਹੈ। ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿਚ ਇਕ ਹੋਰ ਵੱਡਾ ਸਕਾਰਾਤਮਕ ਕਦਮ ਉਠਾਉਂਦੇ ਹੋਏ ਖਾਸ ਤਰ੍ਹਾਂ ਦਾ ਡਿਜੀਟਲ ਪਲੇਟਫਾਰਮ ਲਾਂਚ ਕੀਤਾ ਹੈ। ਇਹ ਡਿਜੀਟਲ ਪਲੇਟਫਾਰਮ ‘ਕਿਸਾਨ ਸਾਰਥੀ’ ਦੇ ਨਾਂ ਨਾਲ ਉਪਲਬਧ ਹੋਵੇਗਾ ਜਿਸ ਦੇ ਜ਼ਰੀਏ ਕਿਸਾਨਾਂ ਨੂੰ ਫ਼ਸਲ ਤੇ ਬਾਕੀ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਏਨਾ ਹੀ ਨਹੀਂ ਇਸ ਦੀ ਮਦਦ ਨਾਲ ਕਿਸਾਨ ਆਪਣੀ ਫ਼ਸਲ ਨੂੰ ਸਹੀ ਤਰੀਕੇ ਨਾਲ ਵੇਚ ਵੀ ਸਕਣਗੇ।

ਤੋਮਰ ਮੁਤਾਬਿਕ ਕਿਸਾਨਾਂ ਲਈ ਵੱਡਾ ਤੋਹਫ਼ਾ ਹੈ ਕਿਸਾਨ ਸਾਰਥੀ। ਭਾਰਤ ਦੇ ਖੇਤੀ ਅਤੇ ਕਿਸਾਨ ਕਲਿਆਣ ਮੰਤਰੀ ਨਰੇਂਦਰ ਸਿੰਘ ਤੋਮਰ ਤੇ ਸੂਚਨਾ ਤਕਨੀਕੀ ਮੰਤਰੀ ਅਸ਼ਵਨੀ ਵੈਸ਼ਨਵੀ ਨੇ ‘ਕਿਸਾਨ ਸਾਰਥੀ’ ਲਾਂਚ ਕੀਤਾ ਹੈ। ਇਸ ਦੌਰਾਨ ਵੀਡੀਓ ਕਾਨਫਰੰਸਿਗ ਰਾਹੀਂ ਲੋਕਾਂ ਨੂੰ ਕਿਸਾਨ ਸਾਰਥੀ ਬਾਰੇ ਜਾਣਕਾਰੀ ਦਿੱਤੀ ਗਈ। ਦੱਸ ਦੇਈਏ ਕਿ ICAR ਦੇ 93ਵੇਂ ਫਾਊਂਡੇਸ਼ਨ ਡੇਅ ‘ਤੇ ਕਿਸਾਨ ਸਾਰਥੀ ਨੂੰ ਲਾਂਚ ਕਰ ਕੇ ਸਰਕਾਰ ਨੇ ਕਿਸਾਨਾਂ ਨੂੰ ਜ਼ਬਰਦਸਤ ਤੋਹਫ਼ਾ ਦਿੱਤਾ ਹੈ। ਇਸ ਦੀ ਮਦਦ ਨਾਲ ਕਿਸਾਨ ਚੰਗੀ ਫ਼ਸਲ, ਫ਼ਸਲ ਦੀ ਸਹੀ ਰਕਮ ਤੇ ਹੋਰ ਵੀ ਕਈ ਮੁੱਢਲੀਆਂ ਚੀਜ਼ਾਂ ਨਾਲ ਸੰਬੰਧਤ ਜਾਣਕਾਰੀ ਇਕੱਤਰ ਕਰ ਸਕਣਗੇ।

ਵਿਗਿਆਨੀ ਕਰਨਗੇ ਕਿਸਾਨਾਂ ਦਾ ਮਾਰਗ ਦਰਸ਼ਨ ਦੇਸ਼ ਵਿਚ ਕਿਸਾਨਾਂ ਦੀ ਸਥਿਤੀ ਅੱਜ ਵੀ ਤਰਸਯੋਗ ਹੈ। ਦੇਸ਼ ਦੇ ਜ਼ਿਆਦਾਕਰ ਕਿਸਾਨ ਅੱਜ ਵੀ ਪਰੇਸ਼ਾਨ ਹਨ। ਅਜਿਹੇ ਸਮੇਂ ਸਰਕਾਰ ਵੱਲੋਂ ‘ਕਿਸਾਨ ਸਾਰਥੀ’ ਨੂੰ ਲਾਂਚ ਕਰਨਾ ਕਿਸਾਨਾਂ ਲਈ ਉਨ੍ਹਾਂ ਦੇ ਮਾਰਗ ਦਰਸ਼ਨ ਦਾ ਬਹੁਤ ਹੀ ਵੱਡਾ ਸਹਾਰਾ ਹੈ। ਦੇਸ਼ ਦਾ ਕਿਸਾਨ ਇਸ ਡਿਜੀਟਲ ਪਲੇਟਫਾਰਮ ਦੀ ਮਦਦ ਨਾਲ ਫ਼ਸਲ ਨਾਲ ਜੁੜੀ ਕੋਈ ਵੀ ਜਾਣਕਾਰੀ ਸਿੱਧੀ ਵਿਗਿਆਨੀਆਂ ਤੋਂ ਹਾਸਲ ਕਰ ਸਕਦਾ ਹੈ। ਏਨਾ ਹੀ ਨਹੀਂ ਇਸ ਪਲੇਟਫਾਰਮ ਦੀ ਮਦਦ ਨਾਲ ਤੁਸੀਂ ਖੇਤੀ ਦੇ ਨਵੇਂ ਤਰੀਕੇ ਵੀ ਜਾਨ ਸਕਦੇ ਹੋ। ਸਰਕਾਰ ਵੱਲੋਂ ਇਸ ਡਿਜੀਟਲ ਪਲੇਟਫਾਰਮ ਨੂੰਲਾਂਚ ਕਰਨ ਦਾ ਮਕਸਦ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਸਮੱਸਿਆ ਦਾ ਢੁਕਵਾਂ ਹੱਲ ਮਿਲ ਸਕੇ।

ਮੰਤਰਾਲੇ ਮਿਲ ਕੇ ਦੇਸ਼ ਦੇ ਕਿਸਾਨਾਂ ਦੀ ਕਰ ਰਹੇ ਮਦਦ। ਡਿਜੀਟਲ ਪਲੇਟਫਾਰਮ ‘ਕਿਸਾਨ ਸਾਰਥੀ’ ਨੂੰ ਲਾਂਚ ਕਰਦੇ ਸਮੇਂ ਕਿਸਾਨ ਭਲਾਈ ਮੰਤਰਾਲਾ, ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਮੰਤਰਾਲੇ ਨੂੰ ਮਜ਼ਬੂਤ ਬਣਾਉਣ ਲਈ ਅਸ਼ਵਨੀ ਵੈਸ਼ਨਵੀ ਨੇ ਕਿਹਾ ਕਿ ਕਈ ਮੰਤਰਾਲੇ ਮਿਲ ਕੇ ਦੇਸ਼ ਦੇ ਕਿਸਾਨਾਂ ਦੀ ਮਦਦ ਕਰ ਰਹੇ ਹਨ। Kisan Sarathi ਤੋਂ ਮਿਲੀ ਜਾਣਕਾਰੀ ਨਾਲ ਕਿਸਾਨ ਅਤੇ ਵਪਾਰੀ ਆਸਾਨੀ ਨਾਲ ਫ਼ਸਲਾ ਦੀ ਖਰੀਦ ਤੇ ਵਿਕਰੀ ਕਰ ਸਕਣਗੇ। ਇਸ ਦੌਰਾਨ ਨਰੇਂਦਰ ਸਿੰਘ ਤੋਮਰ ਨੇ ਵੀ ਕਿਸਾਨ ਸਾਰਥੀ ਨੂੰ ਕਿਸਾਨਾਂ ਲਈ ਇਕ ਜ਼ਰੂਰੀ ਪਲੇਟਫਾਰਮ ਕਰਾਰ ਦਿੱਤਾ ਹੈ।


ਸਰਕਾਰ ਦੇ ਇਸ ਕਦਮ ਨਾਲ ਕਿਸਾਨਾਂ ਨੂੰ ਕਿੰਨਾ ਕ ਫਾਇਦਾ ਮਿਲੇਗਾ ਜਾ ਫਿਰ ਕੀ ਕਿਸਾਨ ਇਸ ਸਕੀਮ ਨੂੰ ਪ੍ਰਵਾਨ ਕਰਨਗੇ । ਇਹ ਤਾਂ ਆਉਣ ਵਾਲੇ ਸਮੇਂ ਚ ਹੀ ਪਤਾ ਲਗੇਗਾ।

MUST READ