ਹਾਈ ਕੋਰਟ ਦਾ ਫੈਸਲਾ, ਬਿਨਾ ਤਲਾਕ ਹੁਣ ਰਚਾਇਆ ਜਾ ਸਕਦਾ ਦੂਜਾ ਵਿਆਹ

ਪੰਜਾਬੀ ਡੈਸਕ :– ਇਕ ਮੁਸਲਮਾਨ ਆਦਮੀ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਗੈਰ ਦੂਜੀ ਪਤਨੀ ਨਾਲ ਵਿਆਹ ਕਰਵਾ ਸਕਦਾ ਹੈ, ਪਰ ਇੱਕ ਮੁਸਲਿਮ ਔਰਤ ਨੂੰ ਇਹ ਅਧਿਕਾਰ ਨਹੀਂ ਹੈ। ਜੇ ਕੋਈ ਮੁਸਲਿਮ ਔਰਤ ਦੂਜਾ ਵਿਆਹ ਕਰਵਾਉਣਾ ਚਾਹੁੰਦੀ ਹੈ ਤਾਂ ਮੁਸਲਮਾਨ ਪਰਸਨਲ ਲਾਅ ਜਾਂ ਮੁਸਲਿਮ ਮੈਰਿਜ ਐਕਟ 1939 ਦੇ ਤਹਿਤ ਪਹਿਲਾਂ ਤਲਾਕ ਦੇਣਾ ਲਾਜ਼ਮੀ ਹੈ। ਜਸਟਿਸ ਅਲਕਾ ਸਰੀਨ ਦੁਆਰਾ ਪ੍ਰੇਮੀ ਜੋੜੇ ਦੀ ਵਿਰੋਧੀਆਂ ਪਟੀਸ਼ਨਾਂ ‘ਤੇ ਸੁਣਵਾਈ ਤੋਂ ਬਾਅਦ ਇਹ ਫੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦਿੱਤਾ ਹੈ।

Image result for married Couple

ਹਰਿਆਣਾ ਦੇ ਮੇਵਾਤ ਜਿਲ੍ਹੇ ਨਾਲ ਸੰਬੰਧਿਤ ਇੱਕ ਮੁਸਲਿਮ ਜੋੜੇ ਨੇ ਵਿਆਹ ਤੋਂ ਬਾਅਦ ਹਾਈ ਕੋਰਟ ਤੋਂ ਸੁਰੱਖਿਆ ਲਈ ਪਟੀਸ਼ਨ ਦਾਖਿਲ ਕੀਤੀ ਸੀ। ਉਨ੍ਹਾਂ ਹਾਈ ਕੋਰਟ ਨੂੰ ਦੱਸਿਆ ਕਿ, ਦੋਵੇ ਪਹਿਲਾਂ ਤੋਂ ਹੀ ਵਿਆਹ ਦੇ ਰਿਸ਼ਤੇ ‘ਚ ਹਨ। ਮੁਸਲਿਮ ਮਹਿਲਾ ਦਾ ਦੋਸ਼ ਹੈ ਕਿ, ਉਸਦਾ ਵਿਆਹ ਉਸਦੀ ਮਰਜੀ ਤੋਂ ਬਿਨਾ ਕੀਤਾ ਗਿਆ ਸੀ। ਇਸ ਲਈ ਉਹ ਹੁਣ ਆਪਣੇ ਪ੍ਰੇਮੀ ਤੋਂ ਵਿਆਹ ਕਰਵਾਉਂਣਾ ਚਾਹੁੰਦੀ ਹੈ।

Image result for punjab haryana high court

ਹਾਈ ਕੋਰਟ ਨੂੰ ਦੱਸਿਆ ਗਿਆ ਸੀ ਕਿ, ਦੋਵਾਂ ਦੇ ਪਰਿਵਾਰਕ ਮੈਂਬਰ ਵਿਆਹ ਦੇ ਵਿਰੁੱਧ ਹਨ ਅਤੇ ਜਾਨੋਂ ਮਾਰਨ ਅਤੇ ਜਾਇਦਾਦ ਨੂੰ ਬਾਹਰ ਕੱਢਣ ਦੀਆਂ ਧਮਕੀਆਂ ਦੇ ਰਹੇ ਹਨ। ਵਕੀਲ ਨੇ ਕਿਹਾ ਕਿ, ਪਿਆਰ ਕਰਨ ਵਾਲਾ ਜੋੜਾ ਮੁਸਲਮਾਨ ਹੈ ਅਤੇ ਮੁਸਲਿਮ ਧਰਮ ਦੇ ਅਨੁਸਾਰ ਇੱਕ ਤੋਂ ਵੱਧ ਵਿਆਹ ਦੀ ਆਗਿਆ ਹੈ। ਇਸਦੇ ਲਈ, ਬੈਂਚ ਨੇ ਇਹ ਸਵਾਲ ਚੁੱਕਿਆ ਕਿ ਵਿਆਹ ਗੈਰ ਕਾਨੂੰਨੀ ਹੈ, ਕਿਉਂਕਿ ਇੱਕ ਮੁਸਲਮਾਨ ਆਦਮੀ ਆਪਣੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਇੱਕ ਤੋਂ ਵੱਧ ਵਾਰ ਵਿਆਹ ਕਰ ਸਕਦਾ ਹੈ, ਪਰ ਜੇ ਔਰਤ ਨੇ ਦੂਜਾ ਵਿਆਹ ਕਰਨਾ ਹੈ, ਤਾਂ ਮੁਸਲਿਮ ਪਰਸਨਲ ਲਾਅ ਜਾਂ ਮੁਸਲਿਮ ਮੈਰਿਜ ਐਕਟ 1939 ਦੇ ਤਹਿਤ ਤਲਾਕ ਲਾਜ਼ਮੀ ਹੈ।

MUST READ