ਅਧਿਕਾਰੀਆਂ ਤੋਂ ਪਰੇਸ਼ਾਨ ਸਿੱਖ ਫੌਜੀ ਨੇ ਲਾਇਆ ਫਾਹਾ

ਪੰਜਾਬੀ ਡੈਸਕ:- ਸੂਰਤਗੜ੍ਹ (ਰਾਜਸਥਾਨ) ਵਿੱਚ ਡਿਊਟੀ ਦੌਰਾਨ ਇੱਕ ਪਿੰਡ ਬੁਰਜਹਰੀ ਦੇ ਇੱਕ ਨੌਜਵਾਨ ਸਿਪਾਹੀ ਨੇ ਪੱਗ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ 25 ਸਾਲਾ ਪ੍ਰਭਾਦਿਆਲ ਸਿੰਘ ਪੁੱਤਰ ਗੁਰਸੇਵਕ ਸਿੰਘ ਕਰੀਬ 5 ਸਾਲ ਪਹਿਲਾਂ ਫੌਜ ਵਿਚ ਭਰਤੀ ਹੋਇਆ ਸੀ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੀ ਡਿਊਟੀ ਸੂਰਤਗੜ੍ਹ ਵਿਖੇ ਚੱਲ ਰਹੀ ਸੀ।

ਸੋਮਵਾਰ ਨੂੰ ਉਸਨੇ ਆਪਣੀ ਇਕਾਈ ਵਿੱਚ ਦਸਤਾਰ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਹਿੰਦਰ ਸਿੰਘ ਰੋਮਾਣਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਅਤੇ ਫੌਜੀ ਜਵਾਨ ਪ੍ਰਭਾਦਿਆਲ ਸਿੰਘ ਦੇ ਦਾਦਾ, ਨੇ ਦੱਸਿਆ ਕਿ, ਉਸ ਦੇ ਪੋਤੇ ਨੂੰ ਕਾਫ਼ੀ ਸਮੇਂ ਤੋਂ ਸੈਨਾ ਦੇ ਇੱਕ ਅਧਿਕਾਰੀ ਦੁਆਰਾ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਪਰ ਕਿਸੇ ਨੂੰ ਇਹ ਨਹੀਂ ਦੱਸਿਆ, ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਪ੍ਰਭਾਦਿਆਲ ਦੀ ਮ੍ਰਿਤਕ ਦੇਹ ਮੰਗਲਵਾਰ ਨੂੰ ਪਿੰਡ ਲਿਆਂਦੀ ਗਈ ਅਤੇ ਉਸ ਦਾ ਅੰਤਿਮ ਸੰਸਕਾਰ ਪਿੰਡ ਵਿੱਚ ਕੀਤਾ ਗਿਆ।

MUST READ