ਕਾਂਗਰਸ-ਭਾਜਪਾ ਕੌਂਸਲਰਾਂ ਦਰਮਿਆਨ ਹੋਇਆ ਵਿਵਾਦ, ਬੀਜੇਪੀ ਸਮਰਥਕਾ ਦਾ ਥਾਣੇ ਬਾਹਰ ਰੋਸ ਮੁਜ਼ਾਹਰਾ

ਪੰਜਾਬੀ ਡੈਸਕ:- ਭਾਰਤੀ ਜਨਤਾ ਪਾਰਟੀ ਨਗਰ ਨਿਗਮ ਲੁਧਿਆਣਾ ਵੱਲੋਂ 125 ਗਜ਼ਾਂ ਤੋਂ ਹੇਠਾਂ ਪਲਾਟਾਂ ਅਤੇ ਮਕਾਨਾਂ ‘ਤੇ ਲਗਾਏ ਗਏ ਸੀਵਰੇਜ ਵਾਟਰ ਬਿੱਲਾਂ ਦੀ ਸਥਾਪਨਾ ਵਿਰੁੱਧ ਕਾਂਗਰਸ ਕੌਂਸਲਰਾਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕਰ ਰਹੀ ਹੈ। ਇਸ ਸਬੰਧ ਵਿਚ ਅੱਜ ਕਾਂਗਰਸ ਦੇ ਕੌਂਸਲਰ ਦੇ ਘਰ ਦੇ ਬਾਹਰ ਵਾਰਡ ਨੰਬਰ 95 ਵਿਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਕਾਂਗਰਸ ਅਤੇ ਭਾਜਪਾ ਦੇ ਵਰਕਰਾਂ ਵਿਚਾਲੇ ਝਗੜਾ ਹੋ ਗਿਆ।

ਜਿਸ ‘ਤੇ ਭਾਜਪਾ ਵਰਕਰਾਂ ਨੇ ਕਾਂਗਰਸ ਦੇ ਕੌਂਸਲਰ ਅਤੇ ਉਸ ਦੇ ਲੋਕਾਂ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਥਾਣਾ ਸਲੇਮ ਟਾਬਰੀ ਦੇ ਬਾਹਰ ਪ੍ਰਦਰਸ਼ਨ ਕੀਤਾ। ਹਾਲਾਂਕਿ ਪੁਲਿਸ ਇਸ ਮਾਮਲੇ ਸਬੰਧੀ ਕੌਂਸਲਰ ਦੇ ਇੱਕ ਨੰਬਰਦਾਰ ਨੂੰ ਥਾਣੇ ਲੈ ਆਈ ਹੈ, ਪਰ ਵਰਕਰ ਇਸ ਤੋਂ ਸੰਤੁਸ਼ਟ ਨਹੀਂ ਹੈ। ਇੰਨਾ ਹੀ ਨਹੀਂ, ਜ਼ਿਲ੍ਹਾ ਪ੍ਰਧਾਨ ਪੁਸ਼ਪੇਂਦਰ ਸਿੰਗਲ ਦੀ ਅਗਵਾਈ ਹੇਠ ਉਹ ਅਜੇ ਵੀ ਥਾਣੇ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ, ਪੁਲਿਸ ਕੌਂਸਲਰ ਨੂੰ ਗ੍ਰਿਫ਼ਤਾਰ ਕਰੇ ਅਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਘਟਨਾ ਦਾ ਵੇਰਵਾ ਅਜੇ ਆਉਣਾ ਬਾਕੀ ਹੈ।

MUST READ