ਦਿਲੀਪ ਕੁਮਾਰ ਦੇ ਦਿਹਾਂਤ ਦਾ ਸੁਣ ਭੁੱਬਾਂ ਮਾਰ ਰੋਏ ਧਰਮਿੰਦਰ
ਬਾਲੀਵੁੱਡ ਡੈਸਕ:- ਦਿੱਗਜ ਅਭਿਨੇਤਾ ਧਰਮਿੰਦਰ, ਦਿਲੀਪ ਕੁਮਾਰ ਨੂੰ ਅੰਤਿਮ ਸ਼ਰਧਾਂਜ਼ਲੀਆਂ ਭੇਟ ਕਰਨ ਲਈ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚੇ। ਧਰਮਿੰਦਰ ਮਰਹੂਮ ਦਿਲੀਪ ਕੁਮਾਰ ਕੋਲ ਬੈਠ ਕੇ ਆਪਣੇ ਹੰਜੂ ਰੋਕ ਨਹੀਂ ਸਕੇ। ਦਿਲੀਪ ਕੁਮਾਰ ਦੇ ਦੁਨੀਆ ਨੂੰ ਅਲਵਿਦਾ ਕਰ ਜਾਣ ‘ਤੇ ਧਰਮਿੰਦਰ ਨੇ ਸੋਗ ਪ੍ਰਗਟ ਕੀਤਾ।
ਮਹਾਨ ਅਦਾਕਾਰ ਦੀਆਂ ਤਸਵੀਰਾਂ ਅਤੇ ਵੀਡੀਓ ਔਨਲਾਈਨ ਸਾਹਮਣੇ ਆਈਆਂ ਹਨ।

ਦਿਲੀਪ ਕੁਮਾਰ ਨੂੰ ਅੱਜ (7 ਜੁਲਾਈ) ਸ਼ਾਮ 5 ਵਜੇ ਮੁੰਬਈ ਦੇ ਜੁਹੂ ਕਬਰਸਤਾਨ ਵਿਖੇ ਦਫ਼ਨਾਇਆ ਜਾਵੇਗਾ।

ਧਰਮਿੰਦਰ ਤੋਂ ਪਹਿਲਾਂ ਸ਼ਬਾਨਾ ਆਜ਼ਮੀ ਦਿਲੀਪ ਕੁਮਾਰ ਅਤੇ ਸਾਇਰਾ ਬਾਨੋ ਦੇ ਘਰ ਵੀ ਗਈ ਸੀ। ਦਿਲੀਪ ਕੁਮਾਰ ਦੀ ਮ੍ਰਿਤਕ ਦੇਹ ਨਾਲ ਸਾਇਰਾ ਬਾਨੋ ਉਸ ਦੇ ਘਰ ਪਹੁੰਚਣ ਤੋਂ ਤੁਰੰਤ ਬਾਅਦ ਉਹ ਆਪਣੀ ਕਾਰ ਵਿਚ ਦਿਖਾਈ ਦਿੱਤੀ।
ਕਈ ਹੋਰ ਬੀ-ਟਾਉਨ ਸੈਲੇਬਿਰਿਟਸ ਦੇ ਜਲਦੀ ਪਹੁੰਚਣ ਦੀ ਉਮੀਦ ਹੈ।