Whatsapp ਦੀ ਪ੍ਰਾਈਵੇਟ ਪੋਲਿਸੀ ‘ਤੇ ਦਿੱਲੀ ਹਾਈ ਕੋਰਟ ਨੇ ਦਿੱਤਾ ਜੁਆਬ
ਪੰਜਾਬੀ ਡੈਸਕ :- ਸੋਮਵਾਰ ਨੂੰ ਦਿੱਲੀ ਹਾਈ ਕੋਰਟ ਵਿੱਚ ਵਟਸਐਪ ਦੀ ਨਵੀਂ ਨਿੱਜੀ ਨੀਤੀ ‘ਤੇ ਸੁਣਵਾਈ ਹੋਈ। ਸੁਣਵਾਈ ਦੌਰਾਨ ਪਟੀਸ਼ਨਕਰਤਾ ਨੇ ਹਾਈ ਕੋਰਟ ਵਿੱਚ ਕਿਹਾ ਕਿ, ਨਵੀਂ ਵਟਸਐਪ ਨੀਤੀ ਗੋਪਨੀਯਤਾ ਨੂੰ ਵਿਗਾੜ ਦੇਵੇਗੀ, ਇਸ ਲਈ ਮੇਰੀ ਬੇਨਤੀ ਹੈ ਕਿ ਛੇਤੀ ਤੋਂ ਛੇਤੀ ਇਸ ਦੇ ਖ਼ਿਲਾਫ਼ ਕੋਈ ਕਾਰਵਾਈ ਕੀਤੀ ਜਾਵੇ। ਇਸ ‘ਤੇ ਟਿੱਪਣੀ ਕਰਦਿਆਂ ਹਾਈ ਕੋਰਟ ਨੇ ਕਿਹਾ ਕਿ, ਵਟਸਐਪ ਇਕ ਪ੍ਰਾਈਵੇਟ ਐਪ ਹੈ ਅਤੇ ਜੇਕਰ ਇਹ ਤੁਹਾਡੀ ਗੋਪਨੀਯਤਾ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਤਾਂ ਆਪਣੇ ਮੋਬਾਇਲ ਤੋਂ ਵਟਸਐਪ ਨੂੰ ਡਿਲੀਟ ਕਰ ਦਿਓ। ਅਦਾਲਤ ਨੇ ਕਿਹਾ ਕਿ, ਵਟਸਐਪ ਦਾ ਇਸਤੇਮਾਲ ਕਰਨਾ, ਨਾ ਕਰਨਾ ਉਪਭੋਗਤਾ ਉੱਤੇ ਨਿਰਭਰ ਕਰਦਾ ਹੈ।

ਉੱਥੇ ਹੀ ਕੋਰਟ ਨੇ ਪਟੀਸ਼ਨਕਰਤਾ ਨੂੰ ਸੁਆਲ ਕੀਤਾ ਕਿ, ਤੁਸੀਂ ਮੈਪ ਜਾਂ ਬਰਾਊਜ਼ਰ ਦਾ ਇਸਤੇਮਾਲ ਕਰਦੇ ਹੋ ? ਕਿਉਂ ਕਿ, ਉਸ ‘ਚ ਵੀ ਤੁਹਾਡਾ ਡਾਟਾ ਸਾਂਝਾ ਕੀਤਾ ਜਾਂਦਾ ਹੈ। ਹਾਲਾਂਕਿ ਹਲੇ ਹਾਈ ਕੋਰਟ ਨੇ ਇਸ ਉੱਤੇ ਕੋਈ ਨੋਟਿਸ ਜਾਰੀ ਨਹੀਂ ਕੀਤਾ ਹੈ। ਹਾਈ ਕੋਰਟ ਦਾ ਕਹਿਣਾ ਹੈ ਕਿ, ਇਸ ‘ਤੇ ਪੂਰੀ ਜਾਣਕਾਰੀ ਮਿਲਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾ ਸਕਦਾ ਹੈ। ਦਸ ਦਈਏ ਇਸ ਮਾਮਲੇ ‘ਤੇ ਹੁਣ 25 ਜਨਵਰੀ ਨੂੰ ਸੁਣਵਾਈ ਕੀਤੀ ਜਾਣੀ ਹੈ। ਪਟੀਸ਼ਨਕਰਤਾ ਨੇ ਕੋਰਟ ਦੀ ਅੱਜ ਦੀ ਸੁਣਵਾਈ ‘ਚ Whatsapp ਦੀ ਨਵੀ ਪੋਲਿਸੀ ਖਿਲਾਫ ਸਖ਼ਤ ਕਦਮ ਚੁੱਕੇ ਜਾਉਂਣ ਦੀ ਲੋੜ ਹੈ।

ਪਟੀਸ਼ਨਕਰਤਾ ਦਾ ਕਹਿਣਾ ਹੈ ਕਿ, ਨਵੀਂ ਪੋਲਿਸੀ ਦੇ ਮਾਧਿਅਮ ਨਾਲ ਕੰਪਨੀ ਆਮ ਲੋਕਾਂ ਤੋਂ ਜੁੜੀ ਨਿਜੀ ਜਾਣਕਾਰੀ ਦੂਜੀ ਕੰਪਨੀਆਂ ਨਾਲ ਸਾਂਝਾ ਕਰਨਾ ਚਾਹੁੰਦੀਆਂ ਹਨ ਅਤੇ ਇਸ ‘ਤੇ ਰੋਕ ਲਾਉਣਾਂ ਬੇਹੱਦ ਜਰੂਰੀ ਹੈ। ਪਟੀਸ਼ਨਕਰਤਾ ਨੇ ਕਿਹਾ ਕਿ, ਯੂਰਪੀਅਨ ਦੇਸ਼ਾਂ ਦੇ ਇਸ ਸੰਬੰਧੀ ਸਖਤ ਕਾਨੂੰਨ ਹਨ, ਇਸ ਲਈ ਉਥੇ ਵਟਸਐਪ ਦੀ ਨੀਤੀ ਵੱਖਰੀ ਹੈ। ਭਾਰਤ ਨੂੰ ਵੀ ਕੁਝ ਅਜਿਹੇ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ।