ਅਦਾਲਤ ਨੇ ਪੰਜਾਬ ਦੇ ਸਕੂਲਾਂ ਵਿੱਚ NCERT ਦੀਆਂ ਕਿਤਾਬਾਂ ਪੜ੍ਹਾਉਣ ’ਤੇ ਲਾਈ ਰੋਕ
ਪੰਜਾਬੀ ਡੈਸਕ:- ਪੰਜਾਬ ਸਰਕਾਰ ਦੇ ਆਦੇਸ਼ਾਂ ‘ਤੇ ਹਾਈ ਕੋਰਟ ਨੇ ਸਕੂਲਾਂ ‘ਚ ਜ਼ਰੂਰੀ ਐਨਸੀਈਆਰਟੀ ਦੀਆਂ ਕਿਤਾਬਾਂ ਪੜ੍ਹਾਉਣ ‘ਤੇ ਰੋਕ ਲਗਾ ਦਿੱਤੀ ਹੈ। ਦਰਅਸਲ, ਪੰਜਾਬ ਸਰਕਾਰ ਨੇ ਸਾਰੇ ਸਕੂਲਾਂ ਨੂੰ ਐਨਸੀਈਆਰਟੀ ਪਾਸ ਕਰਨ ਦੇ ਆਦੇਸ਼ ਦਿੱਤੇ ਸਨ ਅਤੇ ਕਿਹਾ ਸੀ ਜੋ ਸਕੂਲ ਇਹ ਕਿਤਾਬ ਨਹੀਂ ਪੜ੍ਹਾਏਗਾ ਉਸ ਸਕੂਲ ਦੀ ਮਾਨਤਾ ਰੱਦ ਕਰ ਦਿੱਤੀ ਜਾਏਗੀ, ਜਿਸ ਤੋਂ ਬਾਅਦ ਅਦਾਲਤ ਨੇ ਰੋਕ ਲਗਾ ਦਿੱਤੀ ਹੈ। ਦੱਸ ਦੇਈਏ ਕਿ, ਸਕੂਲ ਐਸੋਸੀਏਸ਼ਨ ਆਫ ਪੰਜਾਬ ਨੇ ਅਦਾਲਤ ਵਿੱਚ ਇਸ ਹੁਕਮ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ।