ਪੰਜਾਬ ’ਚ ਕਰੋਨਾ ਦੇ ਮਾਮਲੇ ਫਿਰ ਲੱਗੇ ਵਧਣ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਕਰੋਨਾ ਦਾ ਕਹਿਰ ਫਿਰ ਸ਼ੁਰੂ ਹੋ ਗਿਆ ਹੈ। ਲੰਘੇ 24 ਘੰਟਿਆਂ ਦੌਰਾਨ ਦੋ ਮਰੀਜ਼ਾਂ ਨੇ ਕਰੋਨਾ ਕਰਕੇ ਦਮ ਵੀ ਤੋੜ ਦਿੱਤਾ ਹੈ। ਇਨ੍ਹਾਂ ਵਿਚੋਂ ਇਕ ਮਰੀਜ਼ ਦੀ ਅੰਮਿ੍ਤਸਰ ਅਤੇ ਦੂਜੇ ਦੀ ਲੁਧਿਆਣਾ ਵਿਚ ਮੌਤ ਹੋਈ ਹੈ।

ਜ਼ਿਕਰਯੋਗ ਹੈ ਕਿ ਲੰਘੇ ਢਾਈ ਮਹੀਨਿਆਂ ਦੌਰਾਨ ਪਿਛਲੇ ਦਿਨ 134 ਨਵੇਂ ਕਰੋਨਾ ਮਰੀਜ਼ ਮਿਲੇ ਹਨ, ਜਿਸ ਤੋਂ ਬਾਅਦ ਪੰਜਾਬ ਵਿਚ ਕਰੋਨਾ ਦਾ ਪਾਜ਼ੀਟਿਵਟੀ ਰੇਟ ਵੀ ਵਧ ਗਿਆ ਹੈ। ਇਸੇ ਦੌਰਾਨ 20 ਮਰੀਜ਼ਾਂ ਨੂੰ ਲਾਈਫ ਸੇਵਿੰਗ ਸਪੋਰਟ ’ਤੇ ਰੱਖਿਆ ਗਿਆ ਹੈ। ਇਨ੍ਹਾਂ ਵਿਚੋਂ 17 ਆਕਸੀਜਨ ਅਤੇ 3 ਆਈਸੀਯੂ ਵਿਚ ਰੱਖੇ ਗਏ ਹਨ। ਪੰਜਾਬ ਵਿਚ ਕਰੋਨਾ ਦੇ ਐਕਟਿਵ ਮਾਮਲੇ ਵੀ 680 ਤੋਂ ਜ਼ਿਆਦਾ ਹੋ ਗਏ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਵਿਚ ਇਕ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਕਰੋਨਾ ਕਰਕੇ 15 ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਸਭ ਤੋਂ ਜ਼ਿਆਦਾ 7 ਮੌਤਾਂ ਲੁਧਿਆਣਾ ਵਿਚ ਹੋਈਆਂ ਹਨ। ਇਸੇ ਦੌਰਾਨ ਪੂਰੇ ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੇ 13 ਹਜ਼ਾਰ ਤੋਂ ਵੱਧ ਮਾਮਲੇ ਰਿਕਾਰਡ ਕੀਤੇ ਗਏ ਹਨ ਅਤੇ ਕਰੋਨਾ ਪੀੜਤ 38 ਵਿਅਕਤੀਆਂ ਦੀ ਜਾਨ ਵੀ ਗਈ ਹੈ। 

MUST READ