2022 ਵਿਧਾਨ ਸਭਾ ਚੋਣਾਂ ‘ਚ ਪੰਜਾਬ ਤੋਂ ਕਾਂਗਰਸ ਦਾ ਹੋ ਜਾਵੇਗਾ ਸਫ਼ਾਇਆ : ਚਰਨਜੀਤ ਸਿੰਘ ਬਰਾੜ

ਆਪਣੇ ਕੀਤੇ ਵਾਅਦੇ ਪੂਰੇ ਨਾ ਕਰਨ ਅਤੇ ਝੂਠੀਆ ਸੌਂਹ ਖਾ ਕੇ ਮੁਕਰਨ ਵਾਲੀ ਕਾਂਗਰਸ ਪਾਰਟੀ ਦਾ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦਾ ਭਾਰਤ ਦੇ ਦੂਜਿਆਂ ਸੂਬਿਆਂ ਵਾਂਗ ਪੰਜਾਬ ਚੋ ਵੀ ਸਫਾਇਆ ਹੋ ਜਾਵੇ ਗਾ ਇਹਨਾਂ ਸ਼ਬਦਾਂ ਦਾ ਪਰਗਟਾਵਾ ਚਰਨਜੀਤ ਸਿੰਘ ਬਰਾੜ ਬੁਲਾਰੇ ਸ਼ਰੋਮਣੀ ਅਕਾਲੀ ਦਲ ਅਤੇ ਸਿਆਸੀ ਸਕੱਤਰ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਹਲਕਾ ਇੰਚਾਰਜ ਰਾਜਪੁਰਾ ਨੇ ਪਿੰਡ ਓਕਸੀ ਸੈਣੀਆਂ ਵਿਖੇ ਜਗਵਿੰਦਰ ਸਿੰਘ , ਜਸਵਿੰਦਰ ਸਿੰਘ, ਕਰਨੈਲ ਸਿੰਘ ਆਦਿ ਕਾਂਗਰਸੀ ਆਗੂਆਂ ਨੂੰ ਸ਼ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਰਨ ਸਮੇਂ ਕੀਤਾ।

ਉਹਨਾਂ ਕਿਹਾ ਕਿ ਜਿਵੇ ਰਾਜਪੁਰਾ ਤੋ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਵੱਲੋ ਸਮੁੱਚੇ ਹਲਕੇ ਚ ਪੰਚਾਇਤੀ ਚੋਣਾਂ ਵਿੱਚ ਕੀਤੀਪੂਰੇ ਧੱਕੇਸ਼ਾਹੀ, ਅਤੇ ਹਲਕੇ ਵਿੱਚ ਚਲਾਈ ਜਾ ਰਹੀ ਗੁੰਡਾਗਰਦੀ ਵਾਂਗ ਪੂਰੇ ਪੰਜਾਬ ਵਿੱਚ ਕਾਂਗਰਸੀ ਆਗੂਆਂ ਵੱਲੋ ਲੁੱਟ ਖਸੁੱਟ ਕੀਤੀ ਗਈ ਹੈ ਅਤੇ ਪੰਜਾਬ ਦੇ ਭਵਿੱਖ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਹੈ, ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਵੱਡੇ ਬਹੁਮਤ ਨਾਲ ਪੰਜਾਬ ਚ ਸਰਕਾਰ ਬਣਾਏਗਾ , ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋ ਪੰਜਾਬੀਆਂ ਨੂੰ ਦਿੱਤੇ 13 ਨੁਕਾਤੀ ਪ੍ਰੋਗਰਾਮ ਨੂੰ ਇਨਬਿਨ ਲਾਗੂ ਕੀਤਾ ਜਾਵੇਗਾ।

ਉਹਨਾ ਕਿਹਾ ਕਿ ਪੰਜਾਬ ਚ ਜਦ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਹੈ ਤਾ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਤੋਰਿਆਂ ਤੇ ਫਿਰ ਹਮੇਸ਼ਾ ਝੂਠ ਦੇ ਸਹਾਰੇ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵਰਤ ਕੇ ਕਾਂਗਰਸ ਨੇ ਸਰਕਾਰ ਬਣਾਉਦੀ ਆਈ ਹੈ ਤਾ ਪੰਜਾਬ ਨੂੰ ਬਹੁਤ ਪਿੱਛੇ ਧੱਕ ਦਿੱਤਾ ਜਾਂਦਾ ਹੈ, ਪਰ ਹੁਣ ਲੋਕ ਸੁਝਵਾਨ ਹੋ ਚੁੱਕੇ ਹਨ, ਕਦੇ ਵੀ ਕਾਂਗਰਸ ਅਤੇ ਇਸ ਦੀ ਬੀ ਟੀਮ ਆਪ ਦੀਆ ਕੋਝੀਆਂ ਚਾਲਾਂ ਵਿੱਚ ਨਹੀ ਆਉਣਗੇ ਇਸ ਮੌਕੇ ਤੇ ਉਹਨਾਂ ਨਾਲ ਵੀ ਹਾਜਰ ਸਨ ਹਰਬਿੰਦਰ ਸਿੰਘ, ਬਲਜਿੰਦਰ ਸਿੰਘ ਜੰਗੀ ਤੋਂ ਇਲਾਵਾ ਪਿੰਡ ਦੇ ਸੈਂਕੜੇ ਲੋਕ ਹਾਜ਼ਰ ਸਨ।

MUST READ