ਬਜ਼ੁਰਗ ਮਹਿਲਾ ‘ਤੇ ਟਿੱਪਣੀ ਕਰਨਾ ਕੰਗਨਾ ਰਣੌਤ ਨੂੰ ਪਿਆ ਮਹਿੰਗਾ! ਜਾਣੋ ਕਿਵੇਂ
ਪੰਜਾਬੀ ਡੈਸਕ :- ਫਿਲਮ ਅਦਾਕਾਰਾ ਕੰਗਣਾ ਰਣੌਤ ਨੂੰ ਆਪਣੇ ਹੱਕ ਦੀ ਲੜਾਈ ਲੜਨ ਵਾਲੀ ਪੰਜਾਬੀ ਬਜ਼ੁਰਗ ਮਹਿਲਾ ਦਾ ਸੰਬੰਧ ਸ਼ਾਹੀਨ ਬਾਗ਼ ਨਾਲ ਜੋੜਨਾ ਬਹੁਤ ਮਹਿੰਗਾ ਪੈ ਸਕਦਾ ਹੈ। ਹਾਲਾਂਕਿ ਕੰਗਨਾ ਨੇ ਆਪਣੇ ਬਿਆਨ ਤੋਂ ਬਾਅਦ ਵੀਡੀਓ ਪੋਸਟ ਰਾਹੀਂ ਵੀ ਬੋਹੋਤ ਕੁਝ ਕਿਹਾ ਹੈ ਪਰ ਉਸਦਾ ਕੋਈ ਫਾਇਦਾ ਨਹੀਂ। ਦੱਸ ਦਈਏ ਇਸ ਬਜ਼ੁਰਗ ਦਾਦੀ ‘ਤੇ ਟਿੱਪਣੀ ਕਰਨ ‘ਤੇ ਕੰਗਨਾ ਖਿਲਾਫ ਪੰਜਾਬ ਦੇ ਬਠਿੰਡਾ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਹੈ। ਬਜ਼ੁਰਗ ਮਹਿਲਾ ਕਿਸਾਨ ਮਹਿੰਦਰ ਕੌਰ ਨੇ ਬਠਿੰਡਾ ਦੀ ਅਦਾਲਤ ਵਿੱਚ ਅਭਿਨੇਤਰੀ ਕੰਗਣਾ ਰਣੌਤ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਹੁਣ ਇਸ ਕੇਸ ਦੀ ਅਗਲੀ ਸੁਣਵਾਈ 11 ਜਨਵਰੀ ਨੂੰ ਹੋਣ ਵਾਲੀ ਹੈ।

ਮਹੱਤਵਪੂਰਣ ਗੱਲ ਇਹ ਹੈ ਕਿ, ਡੇਢ ਮਹੀਨਾ ਪਹਿਲਾਂ ਭਕਯੂ ਉਗਰਾਹਾ ਦੇ ਬੈਨਰ ਹੇਠ ਬਠਿੰਡਾ ਦੀ ਬਜ਼ੁਰਗ ਔਰਤ ਕਿਸਾਨ ਮਹਿੰਦਰਪਾਲ ਕੌਰ ਯੂਨੀਅਨ ਦਾ ਝੰਡਾ ਚੁੱਕੀ ਜਾ ਰਹੀ ਸੀ ਤਾਂ ਉਨ੍ਹਾਂ ਦੀ ਤਸਵੀਰ ਅਦਾਕਾਰਾ ਕੰਗਨਾ ਰਣੌਤ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਟਵੀਟ ਕੀਤੀ। ਕੰਗਨਾ ਨੇ ਲਿਖਿਆ ਕਿ, ਅਜਿਹੀਆਂ ਔਰਤਾਂ 100-100 ਰੁਪਏ ਵਿੱਚ ਧਰਨੇ ਵਿੱਚ ਸ਼ਾਮਲ ਹੁੰਦੀਆਂ ਹਨ। ਕੰਗਨਾ ਦੇ ਇਸ ਟਵੀਟ ‘ਤੇ ਕਿਸਾਨਾਂ ਨੇ ਆਪਣਾ ਵੱਡਾ ਗੁੱਸਾ ਜ਼ਾਹਰ ਕੀਤਾ। ਹਾਲਾਂਕਿ ਵਿਵਾਦ ਵਧਦਾ ਵੇਖ ਕੇ ਕੰਗਨਾ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ।

80 ਸਾਲਾਂ ਮਹਿੰਦਰਾ ਕੌਰ ਨੇ ਵੀ ਪੂਰੇ ਮਾਮਲੇ ਬਾਰੇ ਮੀਡੀਆ ‘ਚ ਆਉਣ ਤੋਂ ਬਾਅਦ ਅਭਿਨੇਤਰੀ ਕੰਗਨਾ ਰਣੌਤ ਨੂੰ ਜਵਾਬ ਦਿੱਤਾ ਸੀ। ਫਿਰ ਮਹਿੰਦਰ ਕੌਰ ਨੇ ਕਿਹਾ ਸੀ ਕਿ, ਜੇ ਮੈਂ ਚਾਹਾਂ ਤਾਂ ਮੈਂ ਕੰਗਨਾ ਨੂੰ ਇਕ ਨੌਕਰਾਣੀ ਵਜੋਂ ਆਪਣੇ ਖੇਤ ਵਿਚ ਰੱਖ ਸਕਦੀ ਹਾਂ। ਕੰਗਨਾ ਵਰਗੀਆਂ ਸੱਤ ਔਰਤਾਂ ਉਨ੍ਹਾਂ ਦੇ ਖੇਤਾਂ ਵਿੱਚ ਦਿਹਾੜੀ ਕਰਦਿਆਂ ਹਨ। ਜੇ ਕੰਗਣਾ ਵੀ ਖੇਤਾਂ ‘ਚ ਕੰਮ ਕਰਨਾ ਚਾਹੁੰਦੀ ਹੈ, ਤਾਂ ਉਹ ਉਸ ਨੂੰ ਇਕ ਦਿਨ ਦੀ ਸੱਤ ਸੌ ਰੁਪਏ ਦਿਹਾੜੀ ਦੇਵੇਗੀ।

ਦੱਸ ਦੇਈਏ ਕਿ ਇਸ ਤੋਂ ਬਾਅਦ ਮਹਿੰਦਰਾ ਕੌਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਨੇ ਟਿਕਰੀ ਬਾਰਡਰ ‘ਤੇ ਸਨਮਾਨਤ ਕੀਤਾ। ਮਹਿੰਦਰਾ ਕੌਰ ਦੇ ਵਕੀਲ ਰਘਵੀਰ ਬੈਣੀਵਾਲ ਨੇ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਸਥਾਨਕ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ। ਸੁਣਵਾਈ ਦੀ ਅਗਲੀ ਮਿਤੀ 11 ਜਨਵਰੀ ਨਿਰਧਾਰਤ ਕੀਤੀ ਗਈ ਹੈ। ਐਡਵੋਕੇਟ ਰਘਵੀਰ ਬੈਣੀਵਾਲ ਨੇ ਦੱਸਿਆ ਕਿ ਅਦਾਲਤ ਵਿੱਚ ਧਾਰਾ 500 ਅਤੇ 499 ਤਹਿਤ ਸ਼ਿਕਾਇਤ ਦਰਜ ਕਰਵਾਈ ਗਈ ਹੈ। 85 ਸਾਲਾ ਮਹਿੰਦਰ ਕੌਰ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡਿਆ ਦੀ ਰਹਿਣ ਵਾਲੀ ਹੈ। ਉਹ ਖੇਤੀ ਅਤੇ ਪਸ਼ੂ ਪਾਲਣ ਕਰਦੀ ਹੈ ਅਤੇ ਆਪਣਾ ਗੁਜਾਰਾ ਕਰਦੀ ਹੈ।