ਡਿਜਿਟਲ ਬਜਟ ਪੇਸ਼ ਕਰਨ ਲਈ ਮੁੱਖ ਮੰਤਰੀ ਯੋਗੀ ਨੇ ਵਿੱਤ ਮੰਤਰੀ ਦਾ ਕੀਤਾ ਧੰਨਵਾਦ
ਪੰਜਾਬੀ ਡੈਸਕ :- ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨੇ ਸੋਮਵਾਰ ਨੂੰ ਵਿਤੀ ਸਾਲ 2021-22 ਦਾ ਕੇਂਦਰੀ ਬਜਟ ਲੋਕਸਭਾ ‘ਚ ਪੇਸ਼ ਕੀਤਾ ਹੈ। ਨਿਰਮਲਾ ਸੀਤਾਰਮਨ ਨੇ ਤੀਜੀ ਵਾਰ ਆਮ ਬਜਟ ਪੇਸ਼ ਕੀਤਾ ਹੈ। ਕੋਰੋਨਾ ਮਹਾਂਮਾਰੀ ਸੰਕਟ ਤੋਂ ਬਾਅਦ ਕੇਂਦਰ ਸਰਕਾਰ ਦਾ ਇਹ ਪਹਿਲਾ ਬਜਟ ਹੈ। ਇਸ ਸਮੇਂ ਦਾ ਆਮ ਬਜਟ ਬਹੁਤ ਖ਼ਾਸ ਹੈ, ਕਿਉਂਕਿ ਇਹ ਪੂਰੀ ਤਰ੍ਹਾਂ ਕਾਗਜ਼ ਰਹਿਤ ਹੈ। ਵਿੱਤ ਮੰਤਰੀ ਨੇ ਬਜਟ ਨੂੰ ਟੈਬ ‘ਤੇ ਪੇਸ਼ ਕੀਤਾ ਹੈ। ਦੇਸ਼ ਦੇ ਇਤਿਹਾਸ ‘ਚ ਇਹ ਪਹਿਲਾ ਮੌਕਾ ਹੈ ਜਦੋਂ ਪੂਰਾ ਬਜਟ ਡਿਜੀਟਲ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ, ਇਸ ਵਾਰ ਬਜਟ ਲਈ ਕੋਈ ਪ੍ਰਿੰਟਿੰਗ ਨਹੀਂ ਹੈ।

ਦੱਸ ਦੇਈਏ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ, ਕੇਂਦਰ ਸਰਕਾਰ ਨੇ ਬਜਟ ਨਾ ਛਾਪਣ ਦਾ ਫੈਸਲਾ ਕੀਤਾ ਸੀ, ਜਦੋਂ ਅੱਜ ਵਿੱਤ ਮੰਤਰੀ ਵਿੱਤ ਮੰਤਰਾਲੇ ਤੋਂ ਬਾਹਰ ਆਏ ਤਾਂ ਉਨ੍ਹਾਂ ਦੇ ਹੱਥ ਵਿੱਚ ਲਾਲ ਕਵਰ ਵਿੱਚ ਇੱਕ ਟੈਬ ਸੀ। ਲਾਲ ਰੰਗ ਦੇ ਇਸ ਕਵਰ ‘ਤੇ ਰਾਸ਼ਟਰੀ ਚਿੰਨ੍ਹ ਵੀ ਸੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਨਿਰਮਲਾ ਸੀਤਾਰਮਨ ਦਾ ਭਾਰਤ ਦੇ ਇਤਿਹਾਸ ‘ਚ ਪਹਿਲੀ ਵਾਰ ਪੇਪਰ ਰਹਿਤ ਬਜਟ ਪੇਸ਼ ਕਰਨ ਲਈ ਧੰਨਵਾਦ ਕੀਤਾ।
ਯੂਪੀ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਟਵੀਟ ਕਰਦਿਆਂ ਕਿਹਾ, “ਤਕਨੀਕ ਦੀ ਮਹੱਤਤਾ ਵੱਲ ਮਾਨਯੋਗ ਪ੍ਰਧਾਨ ਮੰਤਰੀ ਦੇ ਧਿਆਨ ਕਾਰਨ ਭਾਰਤ ਦੇ ਇਤਿਹਾਸ ‘ਚ ਪਹਿਲੀ ਵਾਰ ਪੇਪਰ ਰਹਿਤ ਬਜਟ ਪੇਸ਼ ਕਰਨ ਲਈ ਮਾਨਯੋਗ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਜੀ ਨੂੰ ਦਿਲੋਂ ਮੁਬਾਰਕਾਂ।” ਸੀਐਮ ਯੋਗੀ ਨੇ ਇਕ ਹੋਰ ਟਵੀਟ ਵਿੱਚ ਲਿਖਿਆ ਕਿ ਦੇਸ਼ ਦੀ ਉਮੀਦਾਂ ਅਤੇ ਆਸ਼ਾਵਾਂ ਨੂੰ ਪੂਰਾ ਕਰਨ ਵਾਲਾ ਬਜਟ ਆ ਰਿਹਾ ਹੈ।