ਮੁੱਖ ਮੰਤਰੀ ਚਰਨਜੀਤ ਚੰਨੀ ਦੋਨੋ ਉਪਮੁੱਖ ਮੰਤਰੀ ਅਤੇ ਸਿੱਧੂ ਸਮੇਤ ਹੋਏ ਦਿੱਲੀ ਨੂੰ ਰਵਾਨਾ

ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਦੋਵੇਂ ਉਪ ਮੁੱਖ ਮੰਤਰੀਆਂ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਚੰਡੀਗੜ੍ਹ ਏਅਰ ਪੋਰਟ ਤੋਂ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ। ਕੈਬਨਿਟ ‘ਚ ਫੇਰਬ ਬਦਲ ਸਬੰਧੀ ਹਰੀਸ਼ ਰਾਵਤ ਨਾਲ ਮੁਲਾਕਾਤ ਕੀਤੀ ਜਾਵੇਗੀ ਵੇਖਣਾ ਇਹ ਹੋਵੇਗਾ ਜਦੋਂ ਦਿੱਲੀ ਤੋਂ ਚੰਨੀ ਵਾਪਸ ਆਉਦੇ ਹਨ ਕਿ ਕਿਹਨੂੰ ਕਿਹੜਾ ਡਿਪਾਰਮੈਂਟ ਅਲਾਟ ਹੋਵੇਗਾ। ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਓਮ ਪ੍ਰਕਾਸ਼ ਸੋਨੀ ਅੱਜ ਕਾਂਗਰਸ ਹਾਈ ਕਮਾਂਡ ਨੂੰ ਮਿਲਣ ਲਈ ਰਵਾਨਾ ਹੋ ਚੁੱਕੇ ਹਨ ਦਿੱਲੀ ਹਾਈਕਮਾਂਡ ਨੂੰ ਮਿਲ ਕੇ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਨ ਸਬੰਧੀ ਗੱਲਬਾਤ ਕਰਨਗੇ।

ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਬਾਰੇ ਵੀ ਗੱਲਬਾਤ ਕੀਤੀ ਜਾਵੇਗੀ। ਚਰਨਜੀਤ ਸਿੰਘ ਚੰਨੀ ਆਪਣੇ ਦੋਵੇਂ ਉਪ ਮੁੱਖ ਮੰਤਰੀਆਂ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਚੰਡੀਗੜ੍ਹ ਏਅਰ ਪੋਰਟ ਤੋਂ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ ਦਿੱਲੀ ਹਾਈਕਮਾਂਡ ਨੂੰ ਮਿਲਣ ਤੋਂ ਬਾਅਦ ਹੀ ਤੈਅ ਹੋਵੇਗਾ ਕਿ ਸੂਬੇ ‘ਚ ਕਿਸ ਤਰ੍ਹਾਂ ਨਾਲ ਕੰਮ ਹੋਣਗੇ। ਮੁੱਖ ਮੰਤਰੀ ਚੰਨੀ ਨੇ ਅਹੁਦਾ ਸੰਭਾਲਦਿਆਂ ਹੀ ਸਰਗਰਮੀ ਵਿਖਾਈ ਤੇ ਉਹ ਪੂਰੀ ਸਖ਼ਤੀ ਦੇ ਮੂਡ ‘ਚ ਨਜ਼ਰ ਆਏ ਉਨ੍ਹਾਂ ਡੀਸੀ ਤੇ ਐਸਐਸਪੀ ਨੂੰ ਹੁਕਮ ਦਿੱਤੇ ਹਨ ਕਿ ਏਸੀ ਦਫ਼ਤਰਾਂ ‘ਚ ਚਾਹ ਪੀਣਾ ਬੰਦ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਦਿਆਂ ਉਨ੍ਹਾਂ ਦਾ ਹੱਲ ਕੱਢਣ, ਨਹੀਂ ਤਾਂ ਉਨ੍ਹਾਂ ਦੇ ਖਿਲਾਫ਼ ਕਾਰਵਾਈ ਉਹ ਖੁਦ ਕਰਨਗੇ ਉਨ੍ਹਾਂ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਕਿਹਾ ਕਿ ਉਹ ਛੇਤੀ ਹੀ ਸਿੰਘੂ ਧਰਨੇ ‘ਚ ਨਤਮਤਸਕ ਹੋਣਗੇ।

MUST READ