ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ ਸੂਬੇ ‘ਚ ਖੁੱਲਣਗੇ 1 ਹਜ਼ਾਰ ਸਕੂਲ

ਚੰਡੀਗੜ੍ਹ: ਸਰਕਾਰ ਸੂਬੇ ਵਿਚ ਕਰੀਬ ਇੱਕ ਹਜ਼ਾਰ ‘ਸੁਪਰ ਸਮਾਰਟ ਸਕੂਲ ਬਣਾਏਗੀ। ਜਿਨ੍ਹਾਂ ਵਿੱਚ ਹਰ ਸਹੂਲਤ ਮਿਲੇਗੀ। ਇਨ੍ਹਾਂ ਸਕੂਲਾਂ ਦੀ ਸ਼ਨਾਖਤ ਮੌਜੂਦਾ ਸਰਕਾਰੀ ਸਕੂਲਾਂ ਵਿਚੋਂ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਸੁਪਰ ਸਮਾਰਟ ਸਕੂਲ ਦਾ ਦਰਜਾ ਦਿੱਤਾ ਜਾਵੇਗਾ।ਪੰਜਾਬ ਸਰਕਾਰ ਦੀ ਇਸ ਯੋਜਨਾ ਤੋਂ ਸਪੱਸ਼ਟ ਹੋ ਗਿਆ ਹੈ ਕਿ ਸੂਬੇ ਵਿਚ ਹੁਣ ਹੋਰ ਸਕੂਲ ਆਫ਼ ਐਮੀਨੈਂਸ ਨਹੀਂ ਬਣਨਗੇ। ਸਰਕਾਰ ਡਰੀਮ ਪ੍ਰਾਜੈਕਟ ਵਜੋਂ ‘ਸਕੂਲ ਆਫ਼ ਐਮੀਨੈਂਸ ਨੂੰ ਹੀ ਚਮਕਾਏਗੀ।

ਇਹਨਾਂ ‘ਸੁਪਰ ਸਮਾਰਟ ਸਕੂਲਾਂ ਵਿਚ ਕਰੀਬ ਤਿੰਨ ਲੱਖ ਬੱਚੇ ਪੜ੍ਹਨਗੇ। ਸਕੂਲਾਂ ਵਿਚ ਸਾਰਿਆਂ ਲਈ ਦਾਖਲਾ ਖੁੱਲ੍ਹਾ ਹੋਵੇਗਾ ਅਤੇ ਕੋਈ ਪ੍ਰਵੇਸ਼ ਪ੍ਰੀਖਿਆ ਨਹੀਂ ਹੋਵੇਗੀ।ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸੂਬੇ ਦੇ 15 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਚਾਲੂ ਕੀਤੇ ਗਏ ਸਾਇੰਸ ਅਤੇ ਕਾਮਰਸ ਗਰੁੱਪਾਂ ਦੇ ਨਵੇਂ ਵਿੱਦਿਅਕ ਬਲਾਕ ਬਣਾਉਣ ਵਾਸਤੇ 4.53 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ।

MUST READ