ਮੁੱਖ ਮੰਤਰੀ ਭਗਵੰਤ ਮਾਨ ਨੇ ਮੁੰਬਈ ’ਚ ਤਿ੍ਸ਼ਨੀਤ ਅਰੋੜਾ ਨਾਲ ਕੀਤੀ ਮੁਲਾਕਾਤ, ਇਨਵੈਸਟ ਪੰਜਾਬ ਨੂੰ ਲੈ ਕੇ ਕੀਤੀ ਚਰਚਾ

ਇਨਵੈਸਟ ਪੰਜਾਬ ਨੂੰ ਲੈ ਕੇ ਟੀਏਸੀ ਸਕਿਓਰਿਟੀ ਦੇ ਸੀਈਓ ਨਾਲ ਵੀ ਕੀਤੀ ਚਰਚਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਦੋ ਦਿਨਾ ਮੁੰਬਈ ਦੌਰੇ ਦੌਰਾਨ ਟੀਏਸੀ ਸਕਿਓਰਿਟੀ ਦੇ ਸੀਈਓ ਅਤੇ ਸੰਸਥਾਪਕ ਤਿ੍ਰਸ਼ਨੀਤ ਅਰੋੜਾ ਨਾਲ ਕੀਤੀ। ਮੁਲਾਕਾਤ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਗਰਮਜ਼ੋਸੀ ਨਾਲ ਤਿ੍ਰਸ਼ਨੀਤ ਅਰੋੜਾ ਨੂੰ ਗਲ਼ੇ ਲਗ ਕੇ ਮਿਲੇ। ਉਥੇ ਹੀ ਮੁੱਖ ਮੰਤਰੀ ਭਗਵੰਤ ਮਨ ਨੇ ਸਾਇਬਰ ਸਕਿਓਰਿਟੀ ਕੰਪਨੀ ਦੇ ਸੀਈਓ ਤਿ੍ਰਸ਼ਨੀਤ ਅਰੋੜਾ ਨਾਲ ਅਗਲੇ ਮਹੀਨੇ ਪੰਜਾਬ ’ਚ ਹੋਣ ਵਾਲੇ ਇਨਵੈਸਟ ਪੰਜਾਬ ਸਬੰਧੀ ਚਰਚਾ ਵੀ ਕੀਤੀ।ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਨੇ ਮੁੰਬਈ ’ਚ ਕਈ ਉਦਮੀਆਂ ਨੂੰ ਸੂਬੇ ’ਚ ਨਿਵੇਸ਼ ਕਰਨ ਦੇ ਲਈ ਸੱਦਾ ਦਿੱਤਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਇਥੇ ਮਹਿੰਦਰਾ ਐਂਡ ਮਹਿੰਦਰਾ, ਹਿੰਦੁਸਤਾਨ ਯੂਨੀਲੀਵਰ ਦੇ ਅਧਿਕਾਰੀਆਂ ਅਤੇ ਪ੍ਰਤੀਨਿਧੀਆ ਨਾਲ ਵੀ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਅਗਲੇ ਮਹੀਨੇ ਪੰਜਾਬ ਦੇ ਐਸ.ਏ.ਐਸ. ਨਗਰ ਮੋਹਾਲੀ ’ਚ ਹੋਣ ਵਾਲੇ ਇਨਵੈਸਟ ਪੰਜਾਬ ਸੰਮੇਲਨ ’ਚ ਸ਼ਾਮਲ ਹੋਣ ਦੇ ਲਈ ਕਈ ਉਦਯੋਗਪਤੀਆਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ। ਇਸੇ ਸਿਲਸਿਲੇ ’ਚ ਮੁੱਖ ਮੰਤਰੀ ਮਾਨ ਨੇ ਟੈਕ ਸਕਿਓਰਿਟੀ ਦੇ ਸੀਈਓ ਤਿ੍ਰਸ਼ਨੀਤ ਅਰੋੜਾ ਨਾਲ ਵੀ ਮੁਲਾਕਾਤ ਕੀਤੀ ਹੈ।ਧਿਆਨ ਰਹੇ ਕਿ ਤਿ੍ਰਸ਼ਨੀਤ ਅਰੋੜਾ ਪਿਛਲੇ ਲੰਬੇ ਸਮੇਂ ਤੋਂ ਪੰਜਾਬ ’ਚ ਨੌਜਵਾਨਾਂ ਨੂੰ ਰੋਜ਼ਗਾਰ ਦੇ ਲਈ ਵੱਡਾ ਨਿਵੇਸ਼ ਲਿਆਉਣ ਦਾ ਮੁੱਦਾ ਉਠਾਉਂਦੇ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵਿਜਨ ਪੰਜਾਬ ਪ੍ਰੋਗਰਾਮ ਦੌਰਾਨ ਵੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਨਿਵੇਸ਼ਕਾਂ ਦੇ ਲਈ ਅਨੁਕੂਲ ਮਾਹੌਲ ਬਣਾਉਣ ਦੀ ਅਪੀਲ ਵੀ ਕੀਤੀ ਸੀ।

MUST READ