ਭਾਰਤੀ ਕ੍ਰਿਕੇਟ ਟੀਮ ਦੇ ਏਸ਼ੀਆ ਕੱਪ ਜਿੱਤਣ ਮਗਰੋ ਮੁੱਖ ਮੰਤਰੀ ਭਗਵੰਤ ਮਾਨ ਨੇ ਜਤਾਈ ਖੁਸ਼ੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਏਸ਼ੀਆ ਕੱਪ 2023 ਲਈ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਅੱਜ ਖੇਡੇ ਗਏ ਫਾਈਨਲ ਮੈਚ ਵਿੱਚ ਭਾਰਤ ਦੀ ਵੱਡੀ ਜਿੱਤ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਇੱਕ ਟਵੀਟ ਰਾਹੀਂ ਵਧਾਈ ਦਿੰਦਿਆਂ ਕਿਹਾ ਹੈ, ”ਭਾਰਤ ਨੇ ਅੱਜ ਆਪਣਾ 8ਵਾਂ ‘ਏਸ਼ੀਆ ਕੱਪ 2023’ ਜਿੱਤ ਲਿਆ ਹੈ। ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ…ਮੁਹੰਮਦ ਸਿਰਾਜ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਮੈਚ ਨੂੰ ਇੱਕ ਤਰਫਾ ਕਰ ਦਿੱਤਾ…ਪੂਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ…ਅਤੇ ਆਉਣ ਵਾਲੇ ਵਿਸ਼ਵ ਕੱਪ ਲਈ ਵੀ ਸ਼ੁੱਭਕਾਮਨਾਵਾਂ… ਪੂਰੇ ਦੇਸ਼ ਦਾ ਮਾਣ… ਚੱਕਾ ਦੇ ਇੰਡੀਆ।

MUST READ