ਆਪ ਆਗੂ ਸੰਜੇ ਸਿੰਘ ਨਾਲ ਗਰਮਜੋਸ਼ੀ ਨਾਲ ਮਿਲੇ ਮੁੱਖ ਮੰਤਰੀ ਭਗਵੰਤ ਮਾਨ
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਰਾਜ ਸਭਾ ਮੈਂਬਰ ਸੰਜੇ ਸਿੰਘ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਗਰਮ ਜੋਸ਼ੀ ਨਾਲ਼ ਇਸ ਦੌਰਾਨ ਸੰਜੇ ਸਿੰਘ ਨੂੰ ਜੱਫੀ ਪਾਈ । ਮੁਲਾਕਾਤ ਦੌਰਾਨ ਰਾਘਵ ਚੱਢਾ ਅਤੇ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਵੀ ਮੌਜੂਦ ਸਨ। ਦੱਸ ਦਈਏ ਕਿ ਮਨੀਪੁਰ ਮੁੱਦੇ ‘ਤੇ PM ਨਰਿੰਦਰ ਮੋਦੀ ਦੀ ਚੁੱਪੀ ਖਿਲਾਫ ਸੰਜੇ ਸਿੰਘ ਨੇ ਆਵਾਜ਼ ਚੁੱਕੀ ਸੀ ਜਿਸ ਕਰਕੇ ਉਹਨਾਂ ਨੂੰ ਸੰਸਦ ‘ਚੋ ਮੁਅੱਤਲ ਕਰ ਦਿੱਤਾ ਗਿਆ ਸੀ।