ਚੰਡੀਗੜ੍ਹ ਨਗਰ ਨਿਗਮ ਨੇ ਦੋਪਹਿਆ ਵਾਹਨਾਂ ਦੀ ਪਾਰਕਿੰਗ ਕੀਤੀ ਮੁਫ਼ਤ, ਕਾਰਾਂ ਤੋਂ ਵਸੂਲੇ ਜਾਣਗੇ ਦੁੱਗਣੇ
ਚੰਡੀਗੜ੍ਹ ਨਗਰ ਨਿਗਮ ਨੇ ਦੋ ਪਹੀਆ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਦੋ ਪਹੀਆ ਵਾਹਨ ਸ਼ਹਿਰ ਦੀ ਕਿਸੇ ਵੀ ਪਾਰਕਿੰਗ ਵਿੱਚ ਮੁਫਤ ਪਾਰਕ ਕਰ ਸਕਣਗੇ। ਇਸ ਦੇ ਉਲਟ ਟ੍ਰਾਈਸਿਟੀ ਤਹਿਤ ਚੰਡੀਗੜ੍ਹ, ਪੰਚਕੂਲਾ ਅਤੇ ਮੁਹਾਲੀ ਤੋਂ ਇਲਾਵਾ ਕਿਸੇ ਹੋਰ ਸ਼ਹਿਰ ਤੋਂ ਰਜਿਸਟਰਡ ਚਾਰ ਪਹੀਆ ਵਾਹਨਾਂ ਦੀ ਪਾਰਕਿੰਗ ਲਈ ਦੁੱਗਣੀ ਫੀਸ ਅਦਾ ਕਰਨੀ ਪਵੇਗੀ।