ਸੁਖਬੀਰ ਬਾਦਲ ਦੀ ਰੈਲੀ ‘ਚ ਦੇਸੀ ਪਿਸਤੌਲ ਲੈ ਕੇ ਵੜੇ ਨੌਜਵਾਨ ਖਿਲਾਫ਼ ਕੇਸ ਦਰਜ

ਸਾਹਨੇਵਾਲ ਦੇ ਆਰਤੀ ਮੈਰਿਜ ਪੈਲੇਸ ’ਚ ਕਰਵਾਈ ਗਈ ਸੁਖਬੀਰ ਬਾਦਲ ਦੀ ਰੈਲੀ ’ਚ ਜ਼ੈੱਡ ਪਲੱਸ ਸਕਿਓਰਿਟੀ ’ਚ ਦੇਸੀ ਪਿਸਤੌਲ ਲੈ ਕੇ ਦਾਖ਼ਲ ਹੋਏ ਨੌਜਵਾਨ ਖ਼ਿਲਾਫ਼ ਸਾਹਨੇਵਾਲ ਦੀ ਪੁਲਿਸ ਨੇ ਕੇਸ ਦਰਜ ਕਰ ਦਿੱਤਾ ਹੈ। ਉਸ ਨੂੰ ਰੈਲੀ ਦੌਰਾਨ ਹੀ ਕਾਬੂ ਕਰ ਲਿਆ ਗਿਆ ਸੀ। ਸ਼ੁੱਕਰਵਾਰ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਦੋ ਦਿਨਾਂ ਦਾ ਰਿਮਾਂਡ ਹਾਸਲ ਕਰ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਐੱਸਐੱਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਇਯਾਲੀ ਚੌਕ ਸਥਿਤ ਕੋਹੇਨੂਰ ਪਾਰਕ ਵਾਸੀ ਕਸ਼ਿਸ਼ ਆਦੀਆ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਅਕਾਲੀ ਵਰਕਰ ਹੈ ਪਰ ਕੁਝ ਸਮੇਂ ਪਹਿਲਾਂ ਸਰਾਭਾ ਨਗਰ ਕਿਪਸ ਮਾਰਕੀਟ ’ਚ ਉਸ ਦਾ ਤੇ ਉਸ ਦੇ ਦੋਸਤਾਂ ਦਾ ਕੁਝ ਲੋਕਾਂ ਨਾਲ ਝਗੜਾ ਹੋ ਗਿਆ ਸੀ, ਜਿਸ ’ਚ ਪੁਲਿਸ ਨੇ ਕੇਸ ਵੀ ਦਰਜ ਕੀਤਾ ਸੀ। ਰਾਜ਼ੀਨਾਮਾ ਹੋਣ ਦੇ ਬਾਵਜੂਦ ਉਹ ਲੋਕ ਉਸ ਨੂੰ ਡਰਾਉਂਦੇ ਧਮਕਾਉਂਦੇ ਰਹਿੰਦੇ ਸਨ। ਇਸ ਕਰ ਕੇ ਉਸ ਨੇ ਸਾਗਰ ਨਾਂ ਦੇ ਵਿਅਕਤੀ ਕੋਲੋਂ 60 ਹਜ਼ਾਰ ਰੁਪਏ ’ਚ ਪਿਸਤੌਲ ਤੇ ਕਾਰਤੂਸ ਖਰੀਦ ਲਏ। ਸਾਗਰ ਨੂੰ ਵੀ ਚੰਡੀਗੜ੍ਹ ਪੁਲਿਸ ਨੇ ਨਾਜਾਇਜ਼ ਅਸਲੇ ਨਾਲ ਗਿ੍ਫ਼ਤਾਰ ਕੀਤਾ ਸੀ।

MUST READ