ਕੈਪਟਨ ਦਾ ਗੇਮ ਪਲਾਨ : ਵਿਜੀਲੈਂਸ ਬਿਊਰੋ ਨੂੰ ਦਿੱਤੇ ਸਿੱਧੂ ਦੇ ਕਰੀਬੀਆਂ ਦੀ ਜਾਂਚ ਦੇ ਹੁਕਮ
ਪੰਜਾਬੀ ਡੈਸਕ:- ਨਵਜੋਤ ਸਿੰਘ ਸਿੱਧੂ ਖਿਲਾਫ ਵੱਡਾ ਖੁਲਾਸਾ ਹੋਇਆ ਹੈ, ਜੋ ਲਗਾਤਾਰ ਆਪਣੀ ਹੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਆ ਰਹੇ ਹਨ। ਜੇ ਸੂਤਰਾਂ ਦੀ ਮੰਨੀਏ ਤਾਂ ਨਵਜੋਤ ਸਿੱਧੂ ਦੇ ਨਜ਼ਦੀਕੀ ਖਿਲਾਫ ਵਿਜੀਲੈਂਸ ਕਾਰਵਾਈ ਚੱਲ ਰਹੀ ਹੈ। ਸੂਤਰਾਂ ਅਨੁਸਾਰ ਨਵਜੋਤ ਕੌਰ ਸਿੱਧੂ ਦੇ ਨਿੱਜੀ ਪੀ.ਏ. ‘ਤੇ ਗੰਭੀਰ ਦੋਸ਼ ਲਗਾਏ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਨਿਯਮਾਂ ਦੇ ਵਿਰੁੱਧ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਸਿਰਫ ਇਹ ਹੀ ਨਹੀਂ, ਉਹ ਸੀ ਐਲ ਯੂ ਫਾਈਲਾਂ ਦੇ ਮਾਮਲੇ ਵਿੱਚ ਵੀ ਮੁੱਖ ਤੌਰ ਤੇ ਸਰਗਰਮ ਰਿਹਾ ਹੈ। ਇਸੇ ਕਾਰਨ ਨਵਜੋਤ ਸਿੰਘ ਸਿੱਧੂ ਦੇ ਨਜ਼ਦੀਕ ਵਿਜੀਲੈਂਸ ਦੇ ਰਡਾਰ ‘ਤੇ ਹਨ। ਜੇ ਸੂਤਰਾਂ ਦੀ ਮੰਨੀਏ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ, ਉਨ੍ਹਾਂ ਨੇ ਨਿਯਮਾਂ ਦੇ ਵਿਰੁੱਧ ਜਾ ਕੇ ਬਾਜ਼ਾਰ ਤੋਂ ਘੱਟ ਭਾਅ ‘ਤੇ ਬੂਥ ਖਰੀਦ ਲਏ ਹਨ। ਇੰਨਾ ਹੀ ਨਹੀਂ, ਉਸ ਨੇ ਅੱਗੇ ਦੋ ਬੂਥ ਕਿਰਾਏ ‘ਤੇ ਵੀ ਲਏ ਹਨ। ਇਸ ਨਾਲ ਨਵਜੋਤ ਸਿੱਧੂ ਦੇ ਸਾਬਕਾ ਓ.ਐੱਸ.ਡੀ. ਰਡਾਰ ‘ਤੇ ਵੀ ਹੈ। ਬਹਿਰਹਾਲ ਵਿਜੀਲੈਂਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।