ਕੈਪਟਨ ਸਰਕਾਰ ਦੇ ਨਿਯਮਾਂ ਦੀ ਧੱਜੀਆਂ ਉਡਾ ਰਹੇ ਉਡਾ ਰਹੇ ਉਨ੍ਹਾਂ ਦੇ ਹੀ ਮੰਤਰੀ
ਪੰਜਾਬੀ ਡੈਸਕ:- ਖੁਦ ਕੈਪਟਨ ਸਰਕਾਰ ਦੇ ਮੰਤਰੀ ਕੋਰੋਨਾ ਖਿਲਾਫ ਬਣੇ ਕਾਨੂੰਨਾਂ ਦੀ ਉਲੰਘਣਾ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਹਿ -2 ਲਈ ਰੱਖੇ ਗਏ ਇੱਕ ਸਮਾਰੋਹ ਵਿੱਚ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਪਹੁੰਚੇ। ਫਿਰ ਉਹ ਇਕ ਨਿਜੀ ਵਿਆਹ ਦੇ ਸਮਾਰੋਹ ‘ਚ ਪਹੁੰਚੇ, ਜਿੱਥੇ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਸ਼ਾਮਲ ਹੋਏ।

ਨਾ ਤਾਂ ਮੰਤਰੀ ਨੇ ਖੁਦ ਮਾਸਕ ਪਾ ਰੱਖਿਆ ਸੀ ਅਤੇ ਨਾ ਹੀ ਦੂਜੇ ਲੋਕ ਇਸ ਸਮਾਰੋਹ ਵਿੱਚ ਸ਼ਾਮਲ ਹੋਏ ਸਨ। ਆਮ ਲੋਕਾਂ ਲਈ ਵਿਆਹ ਸਮਾਰੋਹ ‘ਚ 10 ਤੋਂ ਵੱਧ ਲੋਕਾਂ ਦੇ ਇਕੱਠ ‘ਤੇ ਪਾਬੰਦੀ ਲਗਾਈ ਗਈ ਹੈ। ਲੋਕਾਂ ਲਈ ਕਾਨੂੰਨ ਹਨ ਪਰ ਸਰਕਾਰ ਦੇ ਇਨ੍ਹਾਂ ਮੰਤਰੀਆਂ ਲਈ ਕੋਈ ਕਾਨੂੰਨ ਨਹੀਂ ਹੈ।