ਕੋਰੋਨਾ ਦੇ ਮੁਸ਼ਕਲ ਸਮੇਂ ‘ਚ ਕੈਪਟਨ ਅਮਰਿੰਦਰ ਸਿੰਘ ਨੇ ਚੁੱਕਿਆ ਅਹਿਮ ਕਦਮ

ਪੰਜਾਬੀ ਡੈਸਕ:- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਰੇਲੂ ਕੈਦ ਦੌਰਾਨ ਕੋਵਿਡ ਦੇ ਮਰੀਜ਼ਾਂ ਲਈ ਸਵੈ ਦੇਖਭਾਲ, ਬੈਂਡਾਂ ਦੀ ਉਪਲਬਧਤਾ ਅਤੇ ਟੀਕਾਕਰਨ ਕੇਂਦਰਾਂ ਬਾਰੇ ਜਾਣਕਾਰੀ ਆਦਿ ਲਈ ‘ਪੰਜਾਬ ਕੋਵਿਡ ਕੇਅਰ ਵਟਸਐਪ ਚੈਟਬਾਟ’ ਦੀ ਸ਼ੁਰੂਆਤ ਕੀਤੀ ਹੈ। ਘਰੇਲੂ ਇਕਾਂਤਵਾਸ ਦੇ ਨਾਲ ਮਰੀਜ਼ ਆਪਣੀ ਸਿਹਤ ਦੀ ਜਾਣਕਾਰੀ ਐਪ ਵਿੱਚ ਅਪਲੋਡ ਕਰ ਸਕਦੇ ਹਨ ਅਤੇ ਮਾਹਰ ਇਸਦੀ ਨਿਗਰਾਨੀ ਕਰਨਗੇ, ਜੋ ਇਲਾਜ ਦੌਰਾਨ ਉਨ੍ਹਾਂ ਨੂੰ ਸਲਾਹ ਦੇਣਗੇ। ਇਹ ਐਪ 3 ਭਾਸ਼ਾਵਾਂ – ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਵਿੱਚ ਉਪਲਬਧ ਹੈ।

ਕੋਵਿਡ ਦੀ ਸਮੀਖਿਆ ਬੈਠਕ ‘ਚ ਮੁੱਖ ਮੰਤਰੀ ਨੇ ਹਾਲ ਹੀ ਵਿਚ ਸ਼ੁਰੂ ਕੀਤੀ ਗਈ ਫੂਡ ਹੈਲਪ ਲਾਈਨ ਦਾ ਵੀ ਜਾਇਜ਼ਾ ਲਿਆ, ਜਿਸ ਦੇ ਤਹਿਤ ਪੰਜਾਬ ਪੁਲਿਸ ਦੁਆਰਾ ਕੋਵਿਡ ਪ੍ਰਭਾਵਿਤ ਪਰਿਵਾਰਾਂ ਦੇ ਘਰਾਂ ‘ਚ ਸਿਰਫ ਇਕ ਹਫਤੇ ਵਿਚ 3000 ਤੋਂ ਵੱਧ ਫੂਡ ਪੈਕੇਟ ਮੁਹਈਆ ਕਰਵਾਏ ਹੈ। ਇਨ੍ਹਾਂ ‘ਚ 2721 ਪਕੇ ਅਤੇ 280 ਅਨਾਜ ਦੇ ਪੈਕਟ ਸ਼ਾਮਲ ਸਨ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ, ਸਕੀਮ ਦੀ ਸ਼ੁਰੂਆਤ ਦੇ ਪਹਿਲੇ ਹੀ ਦਿਨ, ਪੁਲਿਸ ਵਿਭਾਗ ਨੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਕੋਵਿਡ ਕੰਟੀਨ ਸਥਾਪਤ ਕੀਤੀ ਸੀ ਅਤੇ ਇਸ ਸਕੀਮ ਦੇ ਪਹਿਲੇ ਹੀ ਦਿਨ 120 ਤੋਂ ਵੱਧ ਪੈਕੇਟ ਵੰਡੇ ਗਏ ਸਨ।

ਉਨ੍ਹਾਂ ਅੱਗੇ ਦੱਸਿਆ ਕਿ, 14 ਮਈ ਤੋਂ 20 ਮਈ 2021 ਤੱਕ, ਫੂਡ ਹੈਲਪਲਾਈਨ ਨੰਬਰਾਂ ‘ਤੇ ਖਾਣੇ ਲਈ ਕੁੱਲ 385 ਕਾਲਾਂ ਆਇਆ ਸਨ। ਹੁਣ ਤੱਕ ਸਭ ਤੋਂ ਵੱਧ ਕਾੱਲਾਂ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਤੋਂ ਆਈਆਂ ਹਨ।

MUST READ