ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਤਾਪ ਬਾਜਵਾ ਦੀ ਮੀਟਿੰਗ, ਕੀ ਕਾਂਗਰਸ ਦੋ ਧੜਿਆਂ ਚ ਵੰਡੀ ਗਈ ਹੈ

ਪੰਜਾਬ ਕਾਂਗਰਸ ਵਿੱਚ ਪ੍ਰਧਾਨਗੀ ਦੀ ਦੌੜ ਕਿਸੇ ਫ਼ਿਲਮੀ ਕਹਾਣੀ ਵਾਂਗੂ ਉਤਾਰ ਚੜਾਅ ਆ ਰਹੇ ਹਨ। ਬੀਤੇ ਦਿਨ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਈਕਮਾਨ ਨਾਲ ਸਹਿਮਤੀ ਪ੍ਰਗਟਾਈ ਤਾਂ ਸਿੱਧੂ ਤੋਂ ਮਾਫੀ ਮੰਗਣ ਦੀ ਸ਼ਰਤ ਵੀ ਰੱਖ ਦਿੱਤੀ।
ਫ਼ਿਰ ਨਵਜੋਤ ਸਿੰਘ ਸਿੱਧੂ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਜ ਸਭਾ ਸ਼ਾਮ ਨੂੰ ਪੰਜਾਬ ਦੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਮਿਲਣ ਪਹੁੰਚੇ। ਫਿਰ ਬਾਜਵਾ ਦੇ ਨਾਲ ਸੁਨੀਲ ਜਾਖੜ ਤੇ ਸ਼ਮਸ਼ੇਰ ਸਿੰਘ ਦੂਲੋ ਨਾਲ ਆਪਣੀਆਂ ਤਸਵੀਰਾਂ ਪੋਸਟ ਕਰਕੇ ਕਿਹਾ ਕਿ ਉਹ ਸਾਰਿਆਂ ਤੋਂ ਮਾਰਗਦਰਸ਼ਨ ਲੈਣ ਲਈ ਗਏ ਸਨ।


ਇਸ ਤੋਂ ਬਾਅਦ ਬੀਤੀ ਸ਼ਾਮ ਨੂੰ ਪ੍ਰਤਾਪ ਸਿੰਘ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਉਚੇਚੇ ਤੌਰ ‘ਤੇ ਮੁੱਖ ਮੰਤਰੀ ਦੇ ਸਿਸਵਾਂ ਫਾਰਮ ਹਾਊਸ ਪਹੁੰਚੇ, ਦੋਨਾਂ ਆਗੂਆਂ ਦੀ ਇਹ ਮੁਲਾਕਾਤ ਸਾਢੇ ਚਾਰ ਸਾਲ ਬਾਅਦ ਹੋਈ। ਇਹ ਮੁਲਾਕਾਤ ਲਗਭਗ 45 ਮਿੰਟਾਂ ਤੱਕ ਚਲਦੀ ਰਹੀ। ਇਸ ਦੌਰਾਨ ਸਪੀਕਰ ਰਾਣਾ ਕੇ.ਪੀ. ਸਿੰਘ ਅਤੇ ਕੈਬਨਿਟ ਮੰਤਰੀ ਰਾਣਾ ਸੋਢੀ ਵੀ ਮੌਜੂਦ ਸਨ।


ਦੱਸਣਯੋਗ ਹੈ ਕਿ ਬੀਤੇ ਸਮੇਂ ਦੌਰਾਨ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਵਿਚਾਲੇ ਕੈਪਟਨ ਅਮਰਿੰਦਰ ਸਿੰਘ ਦੇ ਸਖਤ ਵਿਰੋਧੀਆਂ ਵਿੱਚੋਂ ਇੱਕ ਰਹੇ ਹਨ। ਇਸ ਕਰਕੇ ਇਹ ਮੁਲਾਕਾਤ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਬਣ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਦੌਰਾਨ ਕਾਂਗਰਸ ਪਾਰਟੀ ਦੇ ਮੌਜੂਦਾ ਹਾਲਾਤਾਂ ਬਾਰੇ ਅਤੇ ਕਾਂਗਰਸ ਹਾਈਕਮਾਨ ਦੇ ਫੈਸਲਿਆਂ ਬਾਰੇ ਚਰਚਾ ਹੋਈ।


ਵਿਰੋਧੀ ਪਾਰਟੀਆਂ ਕਾਂਗਰਸ ਦੇ ਇਸ ਕਲੇਸ਼ ਤੇ ਚੁਟਕੀ ਲੈ ਰਹੀਆਂ ਹਨ। 2022 ਚੋਣਾਂ ਨੇੜੇ ਹਨ ਅਤੇ ਅਜਿਹੇ ਚ ਇਹ ਡਰਾਮਾ ਕਾਂਗਰਸ ਦੀ ਸਾਖ ਨੂੰ ਡਿਗਾ ਸਕਦਾ ਹੈ।

MUST READ