ਨੂਹ ਵਿੱਚ ਹੁਣ ਨਹੀਂ ਚਲੇਗਾ ਘਰਾਂ ਤੇ ਇਮਾਰਤਾਂ ਤੇ ਬੁਲਡੋਜ਼ਰ, ਹਾਈ ਕੋਰਟ ਨੇ ਲਗਾਈ ਰੋਕ

ਪਿਛਲੇ ਦਿਨੀਂ ਬ੍ਰਜਮੰਡਲ ਯਾਤਰਾ ਦੌਰਾਨ ਨੂਹ ਵਿੱਚ ਹਿੰਸਾ ਭੜਕ ਗਈ ਸੀ। ਜਿਸ ਤੋਂ ਬਾਅਦ ਸਰਕਾਰ ਨੇ ਨੂਹ ਹਿੰਸਾ ‘ਚ ਸ਼ਾਮਲ ਸ਼ਰਾਰਤੀ ਅਨਸਰਾਂ ਦੇ ਘਰਾਂ ਅਤੇ ਗੈਰ-ਕਾਨੂੰਨੀ ਤੌਰ ‘ਤੇ ਬਣਾਏ ਮਕਾਨਾਂ ਅਤੇ ਦੁਕਾਨਾਂ ‘ਤੇ ਕਾਰਵਾਈ ਕੀਤੀ ਤੇ ਨਾਜਾਇਜ਼ ਉਸਾਰੀਆਂ ’ਤੇ ਬੁਲਡੋਜ਼ਰ ਚਲਾਏ ਸਨ। ਪਰ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦਾ ਖੁਦ ਨੋਟਿਸ ਲੈਂਦਿਆਂ ਇਸ ਭੰਨਤੋੜ ਦੀ ਕਾਰਵਾਈ ‘ਤੇ ਰੋਕ ਲਗਾ ਦਿੱਤੀ ਹੈ।

MUST READ