ਸੋਨੂ ਸੂਦ ਨੂੰ ਬੰਬੇ ਹਾਈ ਕੋਰਟ ਨੇ ਦਿੱਤਾ ਵੱਡਾ ਝਟਕਾ !
ਪੰਜਾਬੀ ਡੈਸਕ :- ਬੰਬੇ ਹਾਈ ਕੋਰਟ ਨੇ ਜੁਹੂ ਵਿੱਚ ਉਨ੍ਹਾਂ ਦੀ ਰਿਹਾਇਸ਼ੀ ਇਮਾਰਤ ਵਿੱਚ ਕਥਿਤ ਤੌਰ ‘ਤੇ ਨਾਜਾਇਜ਼ ਉਸਾਰੀ ਨੂੰ ਲੈ ਕੇ ਬ੍ਰਿਹਨਮੁੰਬਾਈ ਮਿਉਂਸਪਲ ਕਾਰਪੋਰੇਸ਼ਨ (ਬੀਐਮਸੀ) ਨੋਟਿਸ ਨੂੰ ਚੁਣੌਤੀ ਦੇਣ ਵਾਲੇ ਅਦਾਕਾਰ ਸੋਨੂੰ ਸੂਦ ਦੀ ਅਪੀਲ ਅਤੇ ਅੰਤ੍ਰਿਮ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਜਸਟਿਸ ਪ੍ਰਿਥਵੀ ਰਾਜ ਚੌਹਾਣ ਨੇ ਕਿਹਾ ਕਿ ਅਦਾਲਤ ਅਪੀਲ ਅਤੇ ਪਟੀਸ਼ਨ ਨੂੰ ਖਾਰਜ ਕਰ ਰਹੀ ਹੈ।ਹਾਲਾਂਕਿ ਸੋਨੂ ਸੂਦ ਦੇ ਵਕੀਲ ਅਮੋਘ ਸਿੰਘ ਨੇ ਬੀਐਮਸੀ ਵਲੋਂ ਜਾਰੀ ਨੋਟਿਸ ਦਾ ਪਾਲਣ ਕਰਨ ਲਈ 10 ਹਫਤਿਆਂ ਦਾ ਸਮਾਂ ਮੰਗਿਆ ਹੈ ਅਤੇ ਅਦਾਲਤ ‘ਚ ਗੁਜਾਰਿਸ਼ ਕੀਤੀ ਹੈ ਕਿ, ਉਹ ਨਗਰ ਨਿਕਾਏ ਨੂੰ ਇਮਾਰਤ ਢਾਹੁਣ ਦਾ ਕਦਮ ਨਹੀਂ ਚੁੱਕਣ ਦਾ ਨਿਰਦੇਸ਼ ਦੇਣ। ਅਦਾਲਤ ਨੇ ਇਸ ਅਪੀਲ ਨੂੰ ਅਸਵਿਕਾਰਦੀਆਂ ਕਿਹਾ ਕਿ, ਅਭਿਨੇਤਾ ਦੇ ਕੋਲ ਅਜਿਹਾ ਕਰਨ ਦਾ ਪਹਿਲਾ ਤੋਂ ਸਮਾਂ ਸੀ।

ਦਸ ਦਈਏ ਬੀਐਮਸੀ ਨੇ ਅਕਤੂਬਰ 2020 ਵਿੱਚ ਸੋਨੂੰ ਸੂਦ ਨੂੰ ਇੱਕ ਨੋਟਿਸ ਜਾਰੀ ਕੀਤਾ ਸੀ। ਸੂਦ ਨੇ ਉਸ ਨੋਟਿਸ ਨੂੰ ਦਸੰਬਰ 2020 ‘ਚ ਸਿਵਲ ਕੋਰਟ ਵਿਚ ਚੁਣੌਤੀ ਦਿੱਤੀ ਸੀ, ਪਰ ਅਦਾਲਤ ਨੇ ਉਸ ਦੀ ਅਪੀਲ ਖਾਰਜ ਕਰ ਦਿੱਤੀ। ਫਿਰ ਉਸ ਨੇ ਬੰਬੇ ਹਾਈ ਕੋਰਟ ‘ਚ ਇਸ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਸੀ। ਬੀਐਮਸੀ ਨੇ ਆਪਣੇ ਨੋਟਿਸ ‘ਚ ਦੋਸ਼ ਲਾਇਆ ਸੀ ਕਿ, ਸੂਦ ਨੇ ਛੇ ਮੰਜ਼ਿਲਾ ‘ਸ਼ਕਤੀ ਸਾਗਰ’ ਰਿਹਾਇਸ਼ੀ ਇਮਾਰਤ ਵਿਚ ਢਾਂਚਾਗਤ ਤਬਦੀਲੀਆਂ ਕੀਤੀਆਂ ਸਨ ਅਤੇ ਇਸਨੂੰ ਵਪਾਰਕ ਹੋਟਲ ‘ਚ ਬਦਲ ਦਿੱਤਾ ਸੀ।
ਸੋਨੂ ਸੂਦ ਦਾ ਮਕਸਦ ਦੌਲਤ ਕਮਾਉਣਾਂ
ਬੀਐਮਸੀ ਨੇ 13 ਜਨਵਰੀ ਨੂੰ ਅਦਾਲਤ ਵਿਚ ਸੁਣਵਾਈ ਕਰਦਿਆਂ ਅਦਾਕਾਰ ‘ਤੇ ਨਾਜਾਇਜ਼ ਉਸਾਰੀਆਂ ਕਰਕੇ ਪੈਸਾ ਕਮਾਉਣ ਦਾ ਦੋਸ਼ ਲਗਾਇਆ ਸੀ। ਮਹਾਨਗਰ ਪਾਲਿਕਾ ਦਾ ਕਹਿਣਾ ਹੈ ਕਿ, ਸੋਨੂ ਸੂਦ ਨੇ ਲਾਇਸੈਂਸ ਲੈਣਾ ਜ਼ਰੂਰੀ ਨਹੀਂ ਸਮਝਿਆ ਅਤੇ ਰਿਹਾਇਸ਼ੀ ਇਮਾਰਤ ਨੂੰ ਇੱਕ ਹੋਟਲ ਵਿੱਚ ਬਦਲ ਦਿੱਤਾ। ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ, ਬੀਐਮਸੀ ਦੀ ਤਰਫੋਂ ਸੋਨੂੰ ਨੂੰ ਇੱਕ ਨੋਟਿਸ ਭੇਜਿਆ ਗਿਆ ਸੀ, ਪਰ ਉਨ੍ਹਾਂ ਨੇ ਉਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਅਤੇ ਉਸਾਰੀ ਦਾ ਕੰਮ ਜਾਰੀ ਰੱਖਿਆ।