ਪੰਜਾਬ ਪੁਲਿਸ ਦੀ ਗ੍ਰਿਫ਼ਤ ਵਿਚੋਂ ਭੱਜਿਆ ਬੀਜੇਪੀ ਨੇਤਾ ਦਾ ਖੂਨੀ
ਪੰਜਾਬੀ ਡੈਸਕ:- ਬੀਜੇਪੀ ਨੇਤਾ ਅਤੇ ਸਾਬਕਾ ਮੁਖੀ ਬ੍ਰਿਜੇਸ਼ ਸਿੰਘ ਦੇ ਕਤਲ ਦਾ ਦੋਸ਼ੀ ਸੇਵਕ ਸਤਨਾਮ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ਤੋਂ ਫਰਾਰ ਹੋ ਗਿਆ। ਸਤਨਾਮ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਗੋਰਖਪੁਰ ਤੋਂ ਫੜ ਲਿਆ ਸੀ। ਸਤਨਾਮ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ‘ਚ ਸੀ ਅਤੇ ਉਸ ਨੂੰ ਰਿਮਾਂਡ ‘ਤੇ ਗੋਰਖਪੁਰ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਕਿ, ਇਸੇ ਦੌਰਾਨ ਉਹ ਪੁਲਿਸ ਨੂੰ ਚਕਮਾ ਦੇ ਗਿਆ ਅਤੇ ਫਰਾਰ ਹੋ ਗਿਆ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਦੋ ਜਵਾਨਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।

2 ਅਪ੍ਰੈਲ ਦੀ ਰਾਤ ਨੂੰ ਗੁਲਰੀਹਾ ਦੇ ਨਰਾਇਣਪੁਰ ਪਿੰਡ ਦਾ ਸਾਬਕਾ ਮੁਖੀ ਅਤੇ ਭਾਜਪਾ ਆਗੂ ਬ੍ਰਿਜੇਸ਼ ਸਿੰਘ ਦਾ ਕਤਲ ਹੋਇਆ। ਐਤਵਾਰ ਨੂੰ ਗੋਰਖਪੁਰ ਦੇ ਐਸਐਸਪੀ ਨੇ ਸਾਜ਼ਿਸ਼ ਰਚਣ ਵਾਲੇ ਸਣੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਕਤਲ ਦਾ ਖੁਲਾਸਾ ਕੀਤਾ। ਕਤਲ ਵਿੱਚ ਸ਼ਾਮਲ ਦੋ ਸ਼ੂਟਰ ਪੰਜਾਬ ਅੰਮ੍ਰਿਤਸਰ ਤਰਨਤਾਰਨ ਰੋਡ ਦਬਿੰਦਰ ਨਗਰ ਨਿਵਾਸੀ ਸਤਨਾਮ ਉਰਫ ਚਿੱਡੂ ਉਰਫ ਸ਼ੈਲੇਂਦਰ ਸਿੰਘ ਅਤੇ ਰਾਜਵੀਰ ਉਰਫ ਰਾਜੂ ਉਰਫ ਮਲਕ ਸਿੰਘ ਜੋ ਇੱਥੇ ਰਹਿੰਦੇ ਸਨ, ਹਾਲੇ ਫਰਾਰ ਸਨ। ਐਸਐਸਪੀ ਨੇ ਉਸਦੀ ਗ੍ਰਿਫਤਾਰੀ ਲਈ 25 ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਸੀ। ਦੋਵਾਂ ਨੂੰ ਗ੍ਰਿਫਤਾਰ ਕਰਨ ਲਈ ਗੋਰਖਪੁਰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਪੰਜਾਬ ਵਿੱਚ ਡੇਰਾ ਲਾਇਆ ਹੋਇਆ ਸੀ।

ਗੋਰਖਪੁਰ ਦੀ ਟੀਮ ਨੇ ਪੰਜਾਬ ਪੁਲਿਸ ਦੀ ਮਦਦ ਨਾਲ ਇੱਕ ਸ਼ੂਟਰ ਤੇ ਕਾਤਿਲ ਸਤਨਾਮ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਗੋਰਖਪੁਰ ਪੁਲਿਸ ਉਸ ਨੂੰ ਪੰਜਾਬ ਤੋਂ ਗੋਰਖਪੁਰ ਲਿਆਉਣ ਲਈ ਰਿਮਾਂਡ ਹਾਸਲ ਕਰਨ ਦੀ ਤਿਆਰੀ ਕਰ ਰਹੀ ਸੀ। ਉਦੋਂ ਤੱਕ ਉਸਨੂੰ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਰੱਖਿਆ ਗਿਆ ਸੀ। ਪੁਲਿਸ ਸੂਤਰਾਂ ਅਨੁਸਾਰ ਉਹ ਪੰਜਾਬ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਇਸ ਮਾਮਲੇ ‘ਚ ਪੰਜਾਬ ਪੁਲਿਸ ਦੇ ਦੋ ਸਿਪਾਹੀਆਂ ਦੀ ਲਾਪਰਵਾਹੀ ਮੰਨਦੇ ਹੋਏ ਉਨ੍ਹਾਂ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ ਉੱਥੇ ਹੀ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਸ਼ੂਟਰ ਦੇ ਚਕਮਾ ਦੇਣ ਤੋਂ ਨਰਾਜ਼ ਗੋਰਖਪੁਰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਇੱਕ ਵਾਰ ਫਿਰ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
5 ਦੋਸ਼ੀਆਂ ਦੀ ਕੀਤੀ ਜਾ ਚੁੱਕੀ ਹੈ ਗਿਰਫ਼ਤਾਰੀ
ਕਰੋੜਾਂ ਦੀ ਜ਼ਮੀਨ ਲਈ, ਜੰਗਲ ਔਰਾਹੀ ਟੋਲਾ ਗਜਰਾਜ ਨਿਵਾਸੀ ਪਿਪਰਾਇਚ ਥਾਣਾ ਖੇਤਰ ਦੇ ਬਹਾਦੁਰ ਚੌਹਾਨ ਅਤੇ ਮਹਿਰਾਜਗੰਜ ਜ਼ਿਲੇ ਦੇ ਪਨਿਆਰਾ ਥਾਣਾ ਖੇਤਰ ਦੇ ਜੱਦਰ ਪਿੰਡ ਨਿਵਾਸੀ ਜਤਿੰਦਰ ਸਿੰਘ ਨੇ ਰਾਮਸਮੁਝ ਨਾਲ ਮੁਲਾਕਾਤ ਕੀਤੀ ਅਤੇ ਜਿਤੇਂਦਰ ਨੇ ਦੋਵਾਂ ਨੂੰ ਸੁਪਾਰੀ ਦੇ ਕੇ ਭਾਜਪਾ ਆਗੂ ਦਾ ਕਤਲ ਕਰ ਦਿੱਤਾ। ਉਨ੍ਹਾਂ ਨੂੰ 20 ਪ੍ਰਤੀਸ਼ਤ ਜ਼ਮੀਨ ਸੁਪਾਰੀ ਦੇ ਤੌਰ ਦੇ ਦਿੱਤੀ ਗਈ ਸੀ। ਪੁਲਿਸ ਨੇ ਇਸ ਮਾਮਲੇ ‘ਚ ਜਿਤੇਂਦਰ ਅਤੇ ਬਹਾਦਰ ਤੋਂ ਇਲਾਵਾ ਗੋਰਖਨਾਥ ਥਾਣਾ ਖੇਤਰ ਦੇ ਰਾਮਜਾਨਕੀ ਨਗਰ ਦੇ ਕ੍ਰਿਸ਼ਨ ਕੁਮਾਰ ਗੁਪਤਾ ਅਤੇ ਮੇਹਰਾਜਗੰਜ ਜਿਲ੍ਹੇ ਦੇ ਪਨਿਯਰਾ ਥਾਣਾ ਖ਼ੇਤਰ ਸਥਿਤ ਬਡਾਰ ਪਿੰਡ ਨਿਵਾਸੀ ਦਿਵਾਕਰ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਹੈ। ਪੁਲਿਸ ਨੇ ਰਾਮਸਮੁਝ, ਬਹਾਦੁਰ ਚੌਹਾਨ, ਜਿਤੇਂਦਰ ਸਿੰਘ, ਕ੍ਰਿਸ਼ਣ ਕੁਮਾਰ ਗੁਪਤਾ ਅਤੇ ਦਿਵਾਕਰ ਸਿੰਘ ਨੂੰ ਗਿਰਫ਼ਤਾਰ ਕਰਦਿਆਂ ਕੋਰਟ ‘ਚ ਪੇਸ਼ ਕੀਤਾ, ਜਿੱਥੇ ਤੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।