ਹਰਜੀਤ ਗਰੇਵਾਲ ਦਾ ਕਿਸਾਨ ਨੇਤਾਵਾਂ ਖਿਲਾਫ ਬਿਆਨ, ਕਿਹਾ 5 ਸਿਤਾਰੇ ਕਮਰਿਆਂ ‘ਚ ਕਰਦੇ ਮੌਜਾਂ

ਪੰਜਾਬੀ ਡੈਸਕ :- ਕੇਂਦਰ ਦੇ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਜਿੱਥੇ ਅੱਜ ਤਕਰੀਬਨ 50 ਦਿਨਾਂ ਤੋਂ ਕਿਸਾਨ ਆਪਣੇ ਹੱਕ ਦੀ ਲੜਾਈ ਲੜ ਰਿਹਾ ਹੈ ਅਤੇ ਕੇਂਦਰ ਤੋਂ ਵਾਰ-ਵਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਿਹਾ ਹੈ। ਉੱਥੇ ਹੀ ਕਿਸਾਨ ਆਗੂਆਂ ਨਾਲ ਹੋਈ ਅੱਠਵੇਂ ਗੇੜ ਦੀ ਬੈਠਕ ‘ਚ ਸਪਸ਼ਟ ਹੋ ਗਿਆ ਹੈ ਕਿ, ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੇ ਹੱਕ ‘ਚ ਨਹੀਂ ਹੈ ਅਤੇ ਸਰਕਾਰ ਦਾ ਕਿਸਾਨ ਜੱਥੇਬੰਦੀਆਂ ਨਾਲ ਤਲਖ਼ ਰਵਈਆ ਵੀ ਵੇਖਣ ਨੂੰ ਮਿਲਿਆ ਹੈ। ਕਿਸਾਨ ਆਗੂਆਂ ਨੂੰ ਅਗਲੀ ਮੀਟਿੰਗ ਲਈ 15 ਜਨਵਰੀ ਦਾ ਸਮਾਂ ਦੇ ਦਿੱਤਾ ਹੈ।

ਉੱਥੇ ਹੀ ਕਿਸਾਨ ਜੱਥੇਬੰਦੀਆਂ ‘ਤੇ ਭਾਜਪਾ ਦੇ ਸੀਨੀਅਰ ਲੀਡਰ ਨੇ ਦੋਸ਼ ਲਾਇਆ ਕਿ, ਕਿਸਾਨ ਆਗੂ ਅਸਲ ‘ਚ ਇਸ ਅੰਦੋਲਨ ਨੂੰ ਖਤਮ ਹੀ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਕਿਸਾਨ ਆਗੂ, ਜੋ ਕਿਸਾਨਾਂ ਦੀ ਹਮਾਇਤੀ ਕਰਦੇ ਨਜਰ ਆ ਰਹੇ ਹਨ। ਅਸਲ ‘ਚ ਉਨ੍ਹਾਂ ਨੂੰ ਦਿੱਲੀ ਦੇ ਬਾਰਡਰ ‘ਤੇ ਬੈਠੇ ਕਿਸਾਨਾਂ ਦਾ ਦੁੱਖ ਦਿਖਾਈ ਨਹੀਂ ਦੇ ਰਿਹਾ, ਉਨ੍ਹਾਂ ਨੂੰ ਕੋਈ ਫਰਕ ਨੀ ਪੈਂਦਾ ਕਿ ਕਿਸਾਨ ਆਪਣੀ ਜਾਨਾ ਗੁਆ ਰਹੇ ਹਨ। ਉਹ ਤਾਂ ਆਪਣੇ ਨਿਜੀ ਮੁਫ਼ਾਦ ਲਈ ਇਸ ਅੰਦੋਲਨ ਨੂੰ ਲੰਬਾ ਖਿੱਚਣ ‘ਚ ਲੱਗੇ ਹੋਏ ਹਨ। ਇਹ ਕਹਿਣਾ ਹੈ ਭਾਜਪਾ ਲੀਡਰ ਹਰਜੀਤ ਗਰੇਵਾਲ ਦਾ, ਜੋ ਕਿਸਾਨ ਜੱਥੇਬੰਦੀਆਂ ਖਿਲਾਫ ਬੇਬਾਕ ਬੋਲੇ ਹਨ।

Police Filed Case In Dhnaula Who Boycott Harjeet Grewal | ਬੀਜੇਪੀ ਲੀਡਰ ਹਰਜੀਤ  ਗਰੇਵਾਲ ਦਾ ਬਾਈਕਾਟ ਕਰਨ ਵਾਲਿਆਂ ਖਿਲਾਫ ਕੇਸ ਦਰਜ

ਦਸ ਦਈਏ ਉਨ੍ਹਾਂ ਕਿਹਾ ਕਿ, ਇਹ ਆਗੂ ਕਿਹੜਾ ਕਿਸਾਨਾਂ ਨਾਲ ਠੰਡ ‘ਚ ਰਾਤ ਗੁਜਾਰ ਰਹੇ ਹਨ , ਇਹ ਤਾਂ 5 ਸਿਤਾਰਿਆਂ ਹੋਟਲ ‘ਚ ਸ਼ਾਨ ਨਾਲ ਰਹਿੰਦੇ ਹਨ ਅਤੇ ਫਿਰ ਦਿਨ ‘ਚ ਕਿਸਾਨਾਂ ਦੇ ਜਜਬਾਤਾਂ ਦੀ ਤਰਜ਼ਮਾਨੀ ਦਾ ਢੋਂਗ ਕਰਦੇ ਹਨ, ਅਸਲ ‘ਚ ਕਿਸਾਨਾਂ ਨਾਲ ਇਨ੍ਹਾਂ ਨੂੰ ਕੋਈ ਹਮਦਰਦੀ ਨਹੀਂ। ਭਾਜਪਾ ਲੀਡਰ ਨੇ ਇੱਥੋਂ ਤੱਕ ਇਹ ਵੀ ਕਹਿ ਦਿੱਤਾ ਕਿ, ਉਨ੍ਹਾਂ ਕੋਲ ਇਨ੍ਹਾਂ ਲੀਡਰਾ ਖਿਲਾਫ ਪੱਕੇ ਸਬੂਤ ਵੀ ਹਨ, ਜੋ ਲੋੜ ਪੈਣ ‘ਤੇ ਪੇਸ਼ ਵੀ ਕੀਤੇ ਜਾਣਗੇ।

MUST READ