ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਕਾਂਗਰਸੀ ਆਗੂ ਮਦਨ ਲਾਲ ਤੇ ਲਗਾਏ ਵੱਡੇ ਦੋਸ਼, ਨਵਜੋਤ ਸਿੱਧੂ ਨੂੰ ਵੀ ਘੇਰਿਆ

ਪੰਜਾਬ ਚ 2022 ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸੇ ਦੇ ਕਰਕੇ ਹਰ ਪਾਰਟੀ ਹਰ ਰਾਜਸੀ ਆਗੂ ਵੱਧ ਤੋਂ ਵੱਧ ਸਰਗਰਮ ਹੋ ਕੇ ਆਪਣੇ ਹੱਕ ਚ ਲੋਕਾਂ ਨੂੰ ਕਰਨਾ ਚਾਹੁੰਦਾ ਹੈ। ਇਸੇ ਦੇ ਚਲਦੇ ਹੁਣ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਪ੍ਰੈਸ ਕਾਨਫ਼ਰੰਸ ਕਰਕੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ‘ਤੇ ਵੱਡੇ ਦੋਸ਼ ਲਗਾਏ। ਉਨ੍ਹਾਂ ਨੇ ਕਿਹਾ ਕਿ ਮਦਨ ਲਾਲ ਜਲਾਲਪੁਰ ਦੇ ਮਾਈਨਿੰਗ, ਸ਼ਰਾਬ ਮਾਫ਼ੀਆ ਸਮੇਤ ਕਈ ਹੋਰ ਘਪਲੇ ਸਾਹਮਣੇ ਆਏ ਹਨ। ਬਿਕਰਮ ਮਜੀਠੀਆ ਨੇ ਮਦਨ ਲਾਲ ਜਲਾਲਪੁਰ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੂੰ ਵੀ ਘੇਰਿਆ।


ਪੰਜਾਬ ਚ ਹਜੇ ਚੋਣਾਂ ਨੂੰ 6 ਮਹੀਨੇ ਦਾ ਸਮਾਂ ਬਾਕੀ ਹੈ। ਪਰ ਹੁਣ ਤੋਂ ਹੀ ਰੋਪ ਆਰੋਪ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ। ਪਰ ਇਸ ਵਾਰ ਜਨਤਾ ਨੂੰ ਵਰਗਲਾ ਕੇ ਵੋਟਾਂ ਲੈ ਪਾਉਣਾ ਇੰਨਾ ਆਸਾਨ ਕੰਮ ਨਹੀਂ ਲੱਗ ਰਿਹਾ । ਕਿਉਂਕਿ ਕਾਂਗਰਸ ਅਤੇ ਅਕਾਲੀ ਦਲ ਇੰਨੀ ਸਹਿਜ ਸਥਿਤੀ ਚ ਨਜਰ ਨਹੀਂ ਆ ਰਹੀਮ ਕਿ ਉਹ ਜਿੱਤ ਕੇ ਸਰਕਾਰ ਬਣਾ ਸਕਣ।

MUST READ