ਪੰਜਾਬੀ ਇੰਡਸਟਰੀ ਨੂੰ ਲੱਗਿਆ ਵੱਡਾ ਝਟਕਾ, ਮਸ਼ਹੂਰ ਅਦਾਕਾਰ ਤੇ ਡਾਇਰੈਕਟਰ ਕਹਿ ਗਏ ਦੁਨੀਆ ਨੂੰ ਅਲਵਿਦਾ
ਪੰਜਾਬੀ ਡੈਸਕ:– ਪੰਜਾਬੀ ਫਿਲਮ ਜਗਤ ਲਈ ਇਹ ਬਹੁਤ ਹੀ ਦੁੱਖ ਦਾ ਸਮਾਂ ਹੈ। ਪੂਰਾ ਪੰਜਾਬੀ ਫਿਲਮ ਜਗਤ ਇਸ ਵੇਲੇ ਸੋਗ ਦੇ ਸਾਗਰ ‘ਚ ਡੁੱਬਿਆ ਹੋਇਆ ਹੈ। ਅੱਜ ਪੰਜਾਬੀ ਫਿਲਮ ਨੂੰ ਇੱਕ ਵੱਖਰੀ ਪਛਾਣ ਦੇਣ ਵਾਲੇ ਮਸ਼ਹੂਰ ਅਦਾਕਾਰ, ਲੇਖਕ ਤੇ ਡਾਇਰੇਕਟਰ ਸੁਖਜਿੰਦਰ ਸ਼ੇਰਾ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ।

ਜਾਣਕਾਰੀ ਮੁਤਾਬਿਕ ਸੁਖਜਿੰਦਰ ਸ਼ੇਰਾ 17 ਅਪ੍ਰੈਲ ਨੂੰ ਯੁਗਾਂਡਾ ‘ਚ ਆਪਣੇ ਮਿੱਤਰ ਨੂੰ ਮਿਲਣ ਗਏ ਸੀ, ਜਿੱਥੇ ਉਹ ਬਿਮਾਰ ਹੋ ਗਏ, ਜਿਸ ਕਾਰਨ ਉਨ੍ਹਾਂ ਬੀਤੇ ਦਿਨੀ ਅਫਰੀਕਾ ਦੇ ਦੇਸ਼ਾ ਯੂਗਾਂਡਾ ਵਿੱਚ ਆਖਰੀ ਸਾਹ ਲਏ। ਜਗਰਾਵਾਂ ਦੇ ਪਿੰਡ ਮਲਕਪੁਰ ਦੇ ਵਸਨੀਕ ਸੁਖਜਿੰਦਰ ਸ਼ੇਰਾ ਦੀ ਮੌਤ ਦੀ ਖ਼ਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।

ਦੱਸ ਦਈਏ ਕਿ, ਸੁਖਜਿੰਦਰ ਸ਼ੇਰਾ 2 ਦਰਜਨ ਤੋਂ ਵੱਧ ਪੰਜਾਬੀ ਸੁਪਰਹਿੱਟ ਫਿਲਮਾਂ ਬਣਾ ਚੁਕੇ ਹਨ, ਜਿਨ੍ਹਾਂ ਵਿੱਚ ‘ਯਾਰੀ ਜੱਟ ਦੀ’, ‘ਜੱਟ ਅਤੇ ਜ਼ਾਮੀਨ’ ਅਤੇ ਹੋਰ ਹਿੱਟ ਫਿਲਮਾਂ ਹਨ। ਇਸ ਸਮੇਂ ਸੁਖਜਿੰਦਰ ਸ਼ੇਰਾ ਦੀ ਫਿਲਮ ‘ਯਾਰ ਬੇਲੀ’ ਦੀ ਸ਼ੂਟਿੰਗ ਚੱਲ ਰਹੀ ਸੀ। ਸੁਖਜਿੰਦਰਾ ਸ਼ੇਰ ਦੇ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ, ਉਸ ਦੀ ਮ੍ਰਿਤਕ ਦੇਹ ਨੂੰ ਇਥੇ ਲਿਆਂਦਾ ਜਾਵੇ ਪਰ ਕੋਵਿਡ -19 ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ।