ਵੱਡਾ ਖੁਲਾਸਾ, ਆਪ ਨੂੰ ਹਰਾਉਣ ਲਈ ਕਾਂਗਰਸ ਅਤੇ BJP ਵਲੋਂ ਕੀਤੀ ਗਈ ਮਿਲੀਭੁਗਤ

ਪੰਜਾਬ ਵਿੱਚ ਹੋਈਆਂ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣ ਇੱਕ ਵੱਡਾ ਖੁਲਾਸਾ ਹੋਇਆ ਹੈ। ਇਹ ਖ਼ੁਲਾਸਾ ਖੁਦ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਵੱਡਾ ਕੀਤਾ ਹੈ। ਅਕਾਲੀ ਸਾਂਸਦ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਤੋਂ ਰੋਕਣ ਲਈ ਭਾਜਪਾ ਨੇ ਆਪਣੀ ਵੋਟ, ਕਾਂਗਰਸ ਨੂੰ ਪਵਾਈ ਸੀ। ਇਸ ਕਾਰਨ ਹੀ ਅਕਾਲੀ-ਭਾਜਪਾ ਗੱਠਜੋੜ ਵਿੱਚ ਦਰਾਰ ਆਈ ਸੀ। ਭਾਜਪਾ ਦੇ ਜੋ ਨੇਤਾ ਇਸ ਵੇਲੇ ਪਾਰਟੀ ਛੱਡ ਜਾ ਰਹੇ ਹਨ, ਉਹ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਨ।


ਦੱਸਣਯੋਗ ਹੈ ਕਿ 2022 ਚ ਪੰਜਾਬ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ, ਅਤੇ ਜਿਸ ਦੇ ਚਲਦੇ ਸਿਆਸੀ ਹੱਲ ਚੱਲ ਵੀ ਵੱਧਦੀ ਜਾ ਰਹੀ ਹੈ। ਇਸੇ ਦੇ ਤਹਿਤ ਇਸ ਵਾਰ ਵੀ ਇਹ ਪੈਂਤਰਾ ਵਰਤਿਆ ਜਾ ਸਕਦਾ ਹੈ ਦੂਜੇ ਪਾਸੇ ਈ ਵੀ ਐਮ ਮਸ਼ੀਨਾਂ ਨਾਲ ਛੇੜਛਾੜ ਦਾ ਮਸਲਾ ਵੀ ਫੇਰ ਉਠ ਸਕਦਾ ਹੈ।

MUST READ