ਆਮ ਆਦਮੀ ਪਾਰਟੀ ਤੇ ਪਰਮਬੰਸ ਸਿੰਘ ਰੋਮਾਣਾ ਨੇ ਖੜੇ ਕੀਤੇ ਵੱਡੇ ਸਵਾਲ

ਫਰੀਦਕੋਟ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਦੱਸਿਆ ਕਿ ਫਰੀਦਕੋਟ ਜ਼ਿਲ੍ਹੇ ਵਿਚ ਸਾਰੇ 13 ਪੇਂਡੂ ਡਿਸਪੈਂਸਰੀਆਂ (ਪ੍ਰਾਇਮਰੀ ਹੈਲਥ ਸੈਂਟਰ) ਬੰਦ ਕਰ ਦਿੱਤੇ ਗਏ ਹਨ ਜਿਸ ਕਾਰਨ ਦਿਹਾਤੀ ਇਲਾਕਿਆਂ ਵਿਚ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ ਹਨ।


ਅੱਜ ਪਿੰਡ ਸੁੱਖਣਵਾਲਾ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਇਸ ਪਿੰਡ ਵਿਚੋਂ ਡਾਕਟਰ, ਫਾਰਮਾਸਿਸਟ ਤੇ ਦਰਜਾ ਚਾਰ ਮੁਲਾਜ਼ਮ ਸਮੇਤ ਸਾਰਾ ਸਟਾਫ ਫਰੀਦਕੋਟ ਦੀ ਬਾਜ਼ੀਗਰ ਬਸਤੀ ਦੀ ਸ਼ਹਿਰੀ ਡਿਸਪੈਂਸਰੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਹੁਣ ਇਸ ਪਿੰਡ ਦੇ ਲੋਕ ਸਿਹਤ ਸੇਵਾਵਾਂ ਲੈਣ ਕਿਥੇ ਜਾਣ ?


ਸਰਦਾਰ ਰੋਮਾਣਾ ਨੇ ਕਿਹਾ ਕਿ ਪੰਜਾਬ ਵਿਚ ਦਿਹਾਤੀ ਇਲਾਕਿਆਂ ਵਿਚ ਤਿੰਨ ਪੜਾਵੀ ਸਿਹਤ ਸੇਵਾਵਾਂ ਦਾ ਬੁਨਿਆਦੀ ਢਾਂਚਾ ਹੈ। ਇਹਨਾਂ ਵਿਚ ਸਬ ਸੈਂਟਰ ਹਨ ਜਿਹਨਾਂ ਨੂੰ ਏ ਐਨ ਐਮ ਚਲਾਉਂਦੀ ਹੈ, ਡਿਸਪੈਂਸਰੀਆਂ ਹਨ ਜਿਹਨਾਂ ਨੂੰ ਡਾਕਟਰ/ਫਾਰਮਾਸਿਸਟ ਚਲਾਉਂਦੇ ਹਨ ਅਤੇ ਪੀ ਐਚ ਸੀ ਹਨ ਜਿਸ ਵਿਚ ਲੋੜ ਮੁਤਾਬਕ ਸਟਾਫ ਤਾਇਨਾਤ ਹੁੰਦਾ ਹੈ ਜੋ 10 ਹਜ਼ਾਰ ਦੀ ਆਬਾਦੀ ਦੀ ਸਿਹਤ ਸੇਵਾਵਾਂ ਦੀ ਲੋੜ ਪੂਰੀ ਕਰਦਾ ਹੈ।

ਉਹਨਾਂ ਕਿਹਾ ਕਿ ਜੇਕਰ ਸਾਰੀਆਂ ਹੀ ਡਿਸਪੈਂਸਰੀਆਂ ਬੰਦ ਕਰ ਦਿੱਤੀਆਂ ਜਾਣਗੀਆਂ ਤਾਂ ਫਿਰ ਲੋਕਾਂ ਨੂੰ ਉਹਨਾਂ ਦੇ ਪਿੰਡਾਂ ਵਿਚ ਮੈਡੀਕਲ ਸਹਾਇਤਾ ਮਿਲਣੀ ਬੰਦਹੋਜਾਵੇਗੀ। ਉਹਨਾਂ ਕਿਹਾ ਕਿ ਅਜਿਹੇ ਵੀ ਲੋਕ ਹਨ ਜੋ ਮੈਡੀਕਲ ਸਹੂਲਤ ਲੈਣ ਵਾਸਤੇ ਸਫਰ ਨਹੀਂ ਕਰ ਸਕਦੇ।

MUST READ