ਵੱਡੀ ਖਬਰ: ਸਾਬਕਾ ਮੁੱਖਮੰਤਰੀ ਦੇ ਇਤਰਾਜ਼ ਤੋਂ ਬਾਅਦ ਸਿੰਗਲਾ ਨੇ ਦਿੱਤਾ ਐਸਆਈਟੀ ਤੋਂ ਅਸਤੀਫਾ
ਪੰਜਾਬੀ ਡੈਸਕ:- ਕੋਟਕਪੂਰਾ ਗੋਲੀਬਾਰੀ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪੁੱਛਗਿੱਛ ਦੌਰਾਨ ਹੋਏ ਇਕ ਵਿਵਾਦ ਦੇ ਬਾਅਦ ਪੰਜਾਬ ਦੇ ਸਾਬਕਾ ਸਰਕਾਰੀ ਵਕੀਲ ਵਿਜੇ ਸਿੰਗਲਾ ਨੇ ਵਿਸ਼ੇਸ਼ ਜਾਂਚ ਟੀਮ SIT ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨਿਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਅਸਤੀਫਾ ਦੇ ਦਿੱਤਾ।

ਸਿੰਗਲਾSIT ‘ਚ ਇੱਕ ਮਾਹਰ ਪੱਖੋਂ ਸ਼ਾਮਲ ਹੋਏ ਸੀ। ਉਹ ਜਾਂਚ ਦੌਰਾਨ ਕਾਨੂੰਨੀ ਪੇਚੀਦਗੀਆਂ ਉੱਤੇ ਐਸਆਈਟੀ ਦੇ ਮੇਂਬਰਾਂ ਨੂੰ ਸਲਾਹ ਦਿੰਦੇ ਸੀ ਪਰ ਹਾਲ ਹੀ ਵਿਚ ਕੀਤੀ ਪੁੱਛਗਿੱਛ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਾਜ਼ਰੀ ‘ਤੇ ਇਤਰਾਜ਼ ਜਤਾਇਆ ਅਤੇ ਉਨ੍ਹਾਂ ਨੂੰ ਪ੍ਰਸ਼ਨ ਪੁੱਛਣ ਤੋਂ ਵੀ ਰੋਕਿਆ। ਬਾਅਦ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਹੀ ਮਾਮਲਾ ਜ਼ੋਰਦਾਰ ਢੰਗ ਨਾਲ ਚੁੱਕਿਆ ਸੀ। ਸਿੰਗਲਾ ਇਸ ਸਾਲ ਜਨਵਰੀ ‘ਚ ਆਪਣੇ ਕਾਰਜਕਾਰੀ ਅਹੁਦੇ ਤੋਂ ਸੇਵਾਮੁਕਤ ਹੋਏ ਸੀ।