ਪੰਜਾਬ ਕਾਂਗਰਸ ਦੇ ਕਲੇਸ਼ ਵਿਚਾਲੇ ਵੱਡੀ ਖ਼ਬਰ, ਹਾਈ ਕਮਾਨ ਸੱਦ ਸਕਦੀ ਹੈ ਕੈਪਟਨ ਨੂੰ ਦਿੱਲੀ

ਪੰਜਾਬੀ ਡੈਸਕ:– ਹਾਈ ਕਮਾਨ ਪੰਜਾਬ ਕਾਂਗਰਸ ਦਰਮਿਆਨ ਚੱਲ ਰਹੇ ਵਿਵਾਦ ਨੂੰ ਖਤਮ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ, ਇਸੇ ਲਈ ਰਾਹੁਲ ਗਾਂਧੀ ਦੀ ਨਵਜੋਤ ਸਿੱਧੂ ਨਾਲ ਪਿਛਲੇ ਦਿਨੀਂ ਮੁਲਾਕਾਤ ਹੋਈ ਸੀ। ਸੂਤਰਾਂ ਅਨੁਸਾਰ ਕਾਂਗਰਸ ਹਾਈ ਕਮਾਨ ਹੁਣ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਹਾਈ ਕਮਾਨ ਨੇ ਸਿੱਧੂ ਨਾਲ ਉਨ੍ਹਾਂ ਨੂੰ ਦਿੱਲੀ ਬੁਲਾ ਕੇ ਗੱਲਬਾਤ ਕੀਤੀ ਸੀ ਅਤੇ ਪਾਰਟੀ ਦੇ ਪੁਨਰਗਠਨ ਨਾਲ ਜੁੜੇ ਜੋ ਵੀ ਫਾਰਮੂਲੇ ਤਿਆਰ ਕੀਤੇ ਗਏ ਹਨ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਾਂਝੇ ਕੀਤੇ ਜਾ ਸਕਦੇ ਹਨ, ਜਿਥੇ ਉਨ੍ਹਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕੀਤੀ।

ਸੂਤਰਾਂ ਅਨੁਸਾਰ ਕਾਂਗਰਸ ਹਾਈ ਕਮਾਂਡ ਸੂਬਾ ਕਾਂਗਰਸ ਦੇ ਪੁਨਰਗਠਨ ਨਾਲ ਜੁੜੇ ਫਾਰਮੂਲੇ ‘ਤੇ ਮੁੱਖ ਮੰਤਰੀ ਦੀ ਸਹਿਮਤੀ ਚਾਹੁੰਦੀ ਹੈ ਅਤੇ ਕੈਪਟਨ-ਸਿੱਧੂ ਨੂੰ ਮਿਲ ਕੇ ਚਲਾਉਣਾ ਚਾਹੁੰਦੀ ਹੈ, ਜਦਕਿ ਕੈਪਟਨ ਅਤੇ ਸਿੱਧੂ ਦੋਵੇਂ ਇਕ ਦੂਜੇ ਪ੍ਰਤੀ ਲਗਾਤਾਰ ਹਮਲੇ ਕਰ ਰਹੇ ਹਨ। ਕਾਂਗਰਸ ਹਾਈ ਕਮਾਂਡ ਸੰਕਟ ਦੇ ਲਗਾਤਾਰ ਲਟਕਣ ਅਤੇ ਪਾਰਟੀ ਹਾਈ ਕਮਾਂਡ ਵੱਲੋਂ ਲਏ ਗਏ ਫੈਸਲੇ ਕਾਰਨ ਪਾਰਟੀ ਨੂੰ ਹੋਏ ਨੁਕਸਾਨ ਤੋਂ ਕਾਂਗਰਸ ਵਿਧਾਇਕ ਅਤੇ ਸਰਗਰਮ ਆਗੂ ਵੀ ਬਹੁਤ ਚਿੰਤਤ ਹਨ। ਹਾਲਾਂਕਿ ਨਵਜੋਤ ਸਿੱਧੂ ਨੇ ਪਹਿਲਾਂ 3 ਮੈਂਬਰੀ ਕਮੇਟੀ ਅਤੇ ਫਿਰ ਹਾਈ ਕਮਾਨ ਨਾਲ ਮੀਟਿੰਗ ਕਰਕੇ ਆਪਣੀ ਗੱਲ ਕਹੀ ਹੈ, ਪਰ ਇਸ ਦੇ ਬਾਵਜੂਦ ਟਵਿੱਟਰ ‘ਤੇ ਸਿੱਧੂ ਦੇ ਹਮਲੇ ਜਾਰੀ ਹਨ।

MUST READ