ਕੈਪਟਨ ਦੀ ਦਰਖ਼ਾਸਤ ‘ਤੇ ਕੇਂਦਰ ਨੇ ਪੰਜਾਬ ਨੂੰ ਮੁਹਈਆ ਕਰਵਾਈ Covid Vaccine
ਪੰਜਾਬੀ ਡੈਸਕ:- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਨੂੰ ਕੋਵਿਡ ਦੀ ਟੀਕਾ ਭੇਜਣ ਦਾ ਮਾਮਲਾ ਚੁੱਕਣ ਤੋਂ ਬਾਅਦ, ਆਖਰਕਾਰ ਕੇਂਦਰ ਨੇ ਪੰਜਾਬ ਨੂੰ 2 ਲੱਖ ਹੋਰ ਟੀਕੇ ਅਲਾਟ ਕਰ ਦਿੱਤੇ ਹਨ।

ਪੰਜਾਬ ਦੇ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਕਿਹਾ ਕਿ, ਹੁਣ ਰਾਜ ਕੋਲ 2.40 ਲੱਖ ਟੀਕੇ ਉਪਲਬਧ ਹਨ। ਉਨ੍ਹਾਂ ਕਿਹਾ ਕਿ, ਇਹ ਟੀਕਾ ਵੀ ਕਾਫ਼ੀ ਨਹੀਂ ਹੈ ਕਿਉਂਕਿ ਟੀਕੇ ਦੀ ਮੰਗ ਨਿਰੰਤਰ ਵੱਧ ਰਹੀ ਹੈ। ਕੇਂਦਰ ਨੂੰ ਰੋਜ਼ਾਨਾ 4 ਲੱਖ ਟੀਕੇ ਪੰਜਾਬ ਨੂੰ ਉਪਲਬਧ ਕਰਵਾਉਣੇ ਚਾਹੀਦੇ ਹੈ। ਉਨ੍ਹਾਂ ਕਿਹਾ ਕਿ, ਇਸ ਸਮੇਂ ਪੰਜਾਬ ਵਿੱਚ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕੇ ਨਹੀਂ ਦਿੱਤੇ ਜਾ ਰਹੇ ਹਨ। ਕੇਂਦਰ ਤੋਂ ਪ੍ਰਾਪਤ ਕੀਤੇ ਗਈ ਨਵੀਂ ਵੈਕਸੀਨ 45 ਸਾਲ ਜਾਂ ਇਸਤੋਂ ਵੱਧ ਉਮਰ ਦੇ ਲੋਕਾਂ ਨੂੰ ਪਹਿਲਾਂ ਲਗਾਈ ਜਾਵੇਗੀ।