ਵਿਧਵਾ ਨਾਲ ਜਬਰ ਜਨਾਹ ਦੇ ਮਾਮਲੇ ‘ਚ ASI ਗੁਰਵਿੰਦਰ ਸਿੰਘ ਨੂੰ ਹਾਈ ਕੋਰਟ ਦਾ ਝਟਕਾ !

ਪੰਜਾਬੀ ਡੈਸਕ:- ਇਕ ਨੌਜਵਾਨ ਨੂੰ ਐਨ.ਡੀ.ਪੀ.ਐੱਸ ਐਕਟ ਅਧੀਨ ਨਾਮਜ਼ਦ ਹੋਣ ਤੋਂ ਬਾਅਦ ਉਸਦੀ ਵਿਧਵਾ ਮਾਂ ਨਾਲ ਬਲਾਤਕਾਰ ਕਰਨ ਵਾਲੇ ਏਐਸਆਈ, ਗੁਰਵਿੰਦਰ ਸਿੰਘ ਦੇ ਮਾਮਲੇ ਵਿਚ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਕੇਸ ਵਿੱਚ, ਹਾਈ ਕੋਰਟ ਨੇ ਬਠਿੰਡਾ ਪੁਲਿਸ ਦੁਆਰਾ ਬਣਾਈ ਇੱਕ ਨਵੀਂ ਐਸਆਈਟੀ ਗਠਿਤ ਕੀਤੀ ਹੈ, ਜੋ ਪੂਰੇ ਮਾਮਲੇ ਦੀ ਪੜਤਾਲ ਕਰੇਗੀ।

ਹਾਈ ਕੋਰਟ ਵੱਲੋਂ ਗਠਿਤ SIT ‘ਚ ਏਡੀਜੀਪੀ ਗੁਰਪ੍ਰੀਤ ਦਿਓ, ਐਸਐਸਪੀ ਮੁਕਤਸਰ ਡੀ ਸੁਦਰਵੀਜੀ ਅਤੇ ਡੀਐਸਪੀ ਬੁਢਲਾਡਾ ਪ੍ਰਭਜੋਤ ਕੌਰ ਸ਼ਾਮਲ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਗੁਰਪ੍ਰੀਤ ਸਿੰਘ ਭਸੀਨ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਪੀੜਤ ਨੂੰ ਇਨਸਾਫ ਦੀ ਮੰਗ ਕੀਤੀ ਸੀ।

ਪਟੀਸ਼ਨ ‘ਚ, ਉਨ੍ਹਾਂ ਉਕਤ ਮਾਮਲੇ ਦੇ ਆਈਪੀਐਸ ਅਧਿਕਾਰੀਆਂ ਤੋਂ ਜਾਂਚ ਦੀ ਮੰਗ ਕੀਤੀ ਸੀ। ਹਾਈ ਕੋਰਟ ਨੇ ਪੀੜਤ ਦੀ ਅਪੀਲ ਸੁਣਦਿਆਂ ਹੀ ਔਰਤ ਨੂੰ ਏਐਸਆਈ ਦੀ ਤਰਫੋਂ ਬਲਾਤਕਾਰ ਕਰਨ ਅਤੇ ਉਸਦੇ ਬੇਟੇ ਤੇ ਐਨ.ਡੀ.ਪੀ.ਐੱਸ ਐਕਟ ਤਹਿਤ ਪਰਚਾ ਦਰਜ ਕਰਨ ਦੀ ਜਾਂਚ ਲਈ SIT ਦਾ ਗਠਨ ਕੀਤਾ ਹੈ। ਹਾਈ ਕੋਰਟ ਨੇ ਕਿਹਾ ਕਿ, ਬੁਢਲਾਡਾ ਪੁਲਿਸ ਵਲੋਂ ਬਣਾਈ SIT ‘ਚ ਕੋਈ ਮਹਿਲਾ ਅਧਿਕਾਰੀ ਸ਼ਾਮਿਲ ਨਹੀਂ ਸੀ।

MUST READ