ਬੀਜੇਪੀ ਆਗੂਆਂ ਦੇ ਬਿਆਨ ਤੋਂ ਨਾਰਾਜ਼ ਸੰਯੁਕਤ ਕਿਸਾਨ ਮੋਰਚੇ ਨੇ ਕੀਤਾ ਵੱਡਾ ਐਲਾਨ

ਪੰਜਾਬੀ ਡੈਸਕ :- ਦਿੱਲੀ ‘ਚ ਚੱਲ ਰਹੇ ਕਿਸਾਨ ਅੰਦੋਲਨ ਖਿਲਾਫ ਪੰਜਾਬ ਬੀਜੇਪੀ ਆਗੂ ਹਰਜੀਤ ਗਰੇਵਾਲ ਤੇ ਸੁਰਜੀਤ ਸਿੰਘ ਜਿਆਣੀ ਦੇ ਕਈ ਗਲਤ ਬਿਆਨ ਸਾਹਮਣੇ ਆਏ ਹਨ। ਦਸ ਦਈਏ ਹਰਜੀਤ ਗਰੇਵਾਲ ਨੇ ਕਿਸਾਨ ਜੱਥੇਬੰਦੀਆਂ ਦੇ ਆਗੂਆਂ ‘ਤੇ ਦੋਸ਼ ਲਾਇਆ ਸੀ ਕਿ, ਇਹ ਸਿਰਫ ਕਿਸਾਨਾਂ ਦਾ ਸਾਥ ਦੇਣ ਦਾ ਢੋਂਗ ਕਰ ਰਹੇ ਹਨ। ਅਸਲ ‘ਚ ਇਨ੍ਹਾਂ ਨੂੰ ਕਿਸਾਨਾਂ ਦੀ ਕੋਈ ਫਿਕਰ ਨਹੀਂ ਹੈ ਇਹ ਤਾਂ ਆਰਾਮ ਨਾਲ 5 ਸਿਤਾਰੇ ਹੋਟਲ ‘ਚ ਮੌਜਾ ਕਰਦੇ ਹਨ।

ਬਾਜਪਾ ਆਗੂ ਹਰਜੀਤ ਗਰੇਵਾਲ ਤੇ ਸੁਰਜੀਤ ਜਿਆਣੀ ਦੇ ਸਮਾਜਿਕ ਬਾਈਕਾਟ ਦਾ ਐਲਾਨ

ਇਨ੍ਹਾਂ ਆਗੂਆਂ ਖਿਲਾਫ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਹੈ ਕਿ, ਇਨ੍ਹਾਂ ਲੀਡਰਾਂ ਨੂੰ ਪੰਜਾਬ ‘ਚ ਪ੍ਰਵੇਸ਼ ਨਾ ਕਰਨ ਦਿੱਤਾ ਜਾਵੇ। ਕਿਉਂ ਕਿ ਇਨ੍ਹਾਂ ਨੇ ਆਪਣੇ ਹੱਕ ਦੀ ਲੜਾਈ ਲੜਨ ਵਾਲੇ ਕਿਸਾਨਾਂ ਦੀ ਅਗਵਾਈ ਕਰਨ ਵਾਲੇ ਆਗੂਆਂ ‘ਤੇ ਗਲਤ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ, ਇਹ ਆਗੂ ਆਪਣੀ ਹੱਦਾਂ ਲੰਘ ਚੁੱਕੇ ਹਨ ਅਤੇ ਮੈ ਸਮੂਹ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ, ਇਨ੍ਹਾਂ ਕਿਸਾਨ ਵਿਰੋਧੀ ਲੀਡਰਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ ਤੇ ਇਨ੍ਹਾਂ ਨੂੰ ਪੰਜਾਬ ਵਿਚ ਦਾਖਲ ਨਾ ਹੋਣ ਦਿੱਤਾ ਜਾਵੇ।

MUST READ