ਪੰਜਾਬ ਕੈਬਨਿਟ ਸਬ ਕਮੇਟੀ ਅਤੇ ਮੁਲਾਜ਼ਮ ਪੈਨਸ਼ਨਰ ਫਰੰਟ ਦੀ ਅਹਿਮ ਮੀਟਿੰਗ ਹੋਵੇਗੀ ਅੱਜ ਸ਼ਾਮ ਨੂੰ
ਪੰਜਾਬ ਕੈਬਨਿਟ ਸਬ ਕਮੇਟੀ ਦੀ ਅੱਜ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਨਾਲ ਫੈਸਲਾਕੁੰਨ ਮੀਟਿੰਗ ਹੋਵੇਗੀ। ਸੂਤਰਾਂ ਮੁਤਾਬਿਕ ਇਸ ਦੌਰਾਨ ਸਰਕਾਰ ਮੀਟਿੰਗ ਦੌਰਾਨ ਮੁਲਾਜ਼ਮ ਮੰਗਾਂ ਬਾਰੇ ਅਹਿਮ ਐਲਾਨ ਕਰ ਸਕਦੀ ਹੈ। ਪੰਜਾਬ ਭਵਨ ਚੰਡੀਗੜ੍ਹ ਵਿਖੇ ਇਹ ਮੀਟਿੰਗ ਅੱਜ ਸ਼ਾਮ 4 ਵਜੇ ਹੋਵੇਗੀ। ਮੁਲਾਜ਼ਮ ਤੇ ਪੈਨਸ਼ਨਰ ਫਰੰਟ ਨੇ ਅੱਜ ਮੰਗਾਂ ਨਾ ਮੰਨਣ ਦੀ ਸੂਰਤ ਵਿਚ 9 ਤੋਂ 15 ਅਗਸਤ ਤੱਕ ਹੜਤਾਲ ਕਰਨ ਦੀ ਧਮਕੀ ਦਿੱਤੀ ਹੈ।
ਦੱਸ ਦੇਈਏ ਕਿ ਤਨਖਾਹ ਸੋਧਣ ਦੇ ਅੰਕ ਉਪਰ ਦੋਵਾਂ ਧਿਰਾਂ ਵਿਚਕਾਰ ਪੇਚ ਫਸਿਆ ਹੈ। ਅਤੇ ਕਾਫੀ ਸਮੇਂ ਤੋਂ ਇਹ ਮਸਲਾ ਲਟਕਦਾ ਆ ਰਿਹਾ ਹੈ ਅਜਿਹੇ ਚ ਇਸ ਮੀਟਿੰਗ ਨੂੰ ਬੇਹੱਦ ਖਾਸ ਮੰਨਿਆ ਜਾ ਰਿਹਾ ਹੈ।
ਇਹ ਵੀ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਕੰਟਰੈਕਟ ਮੁਲਾਜਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਹੈ ਜਿਸ ਦੇ ਚਲਦੇ ਮੁਲਾਜਮਾਂ ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਹੁਣ ਜਦ 2022 ਚੋਣਾਂ ਨੂੰ ਥੋੜਾ ਸਮਾਂ ਰਹੀ ਗਿਆ ਹੈ ਤਾਂ ਹੋ ਸਕਦਾ ਹੈ ਕਿ ਇਸ ਮੀਟਿੰਗ ਚ ਸਰਕਾਰ ਦਾ ਰੁਖ ਥੋੜਾ ਨਰਮ ਨਜਰ ਆ ਸਕਦਾ ਹੈ।