ਅਮਿਤ ਸ਼ਾਹ ਦਾ ਵੱਡਾ ਵਾਅਦਾ, ਕਿਹਾ- “ਲਵ ਜਿਹਾਦ” ਖਿਲਾਫ ਲਿਆਵਾਂਗੇ ਕਾਨੂੰਨ
ਨੈਸ਼ਨਲ ਡੈਸਕ:- ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਦੀ ਜਨਤਾ ਨਾਲ ਵੱਡਾ ਵਾਅਦਾ ਕਰਦਿਆਂ ਕਿਹਾ ਹੈ ਕਿ, ਉਹ ” ਲਵ ਤੇ ਲੈਂਡ ਜਿਹਾਦ” ਨੂੰ ਨੱਥ ਪਾਉਣ ਲਈ ਅਸਮ ‘ਚ ਸਖਤ ਕਾਨੂੰਨ ਲੈ ਕੇ ਆਵੇਗੀ।

ਅਮਿਤ ਸ਼ਾਹ ਵਲੋਂ ਅਸਮ ਦੇ ਮੌਰੀ ਪਿੰਡ ਨੂੰ ਸੰਬੋਧਿਤ ਕਰਦਿਆਂ ਸ਼ਾਹ ਨੇ ਕਿਹਾ ਕਿ, ਬੀਜੇਪੀ ਦੇ ਸੰਕਲਪ ਪੱਤਰ ‘ਚ ਕਈ ਸਾਰੀਆਂ ਗੱਲਾਂ ਹਨ ਪਰ ਸਾਡੀ ਸਰਕਾਰ ਸਭ ਤੋਂ ਪਹਿਲਾਂ ‘ਲਵ ਜਿਹਾਦ’ ਤੇ ‘ਲੈਂਡ ਜਿਹਾਦ’ ਖਿਲਾਫ ਕਾਨੂੰਨ ਲਿਆਉਣ ਦਾ ਕਰੇਗੀ। ਆਪਣੀ ਸਰਕਾਰ ਦੀ ਤਾਰੀਫ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ, ਬੀਜੇਪੀ ਨੇ ਅਸਮ ਨੂੰ ਅੰਦੋਲਨ ਤੇ ਅੱਤਵਾਦ ਮੁਕਤ ਬਣਾਇਆ ਹੈ।