ਦਿੱਲੀ ਪੁਲਿਸ ‘ਤੇ ਲੱਖੇ ਦੇ ਭਰਾ ਨਾਲ ਕੁੱਟਮਾਰ ਦੇ ਕਥਿਤ ਦੋਸ਼, ਸਿੱਧੂ ਨੇ ਦਿੱਤੀ ਨਸੀਹਤ

ਪੰਜਾਬੀ ਡੈਸਕ:- ਲੱਖਾ ਸਿਧਾਣਾ ਵੱਲੋਂ ਆਪਣੇ ਭਰਾ ‘ਤੇ ਹਮਲਾ ਕਰਨ ਦੇ ਦਿੱਲੀ ਪੁਲਿਸ ‘ਤੇ ਲੱਗੇ ਦੋਸ਼ਾਂ ਤੋਂ ਬਾਅਦ ਨਵਜੋਤ ਸਿੱਧੂ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਸਿੱਧੂ ਨੇ ਕਿਹਾ ਹੈ ਕਿ ‘ਇਹ ਸ਼ਰਮਨਾਕ ਹੈ ਕਿ ਦਿੱਲੀ ਪੁਲਿਸ ਸਾਡੇ ਪੰਜਾਬ ਦੇ ਅਧਿਕਾਰ ਖੇਤਰ ‘ਚ ਆ ਰਹੀ ਹੈ ਅਤੇ ਪੰਜਾਬੀਆਂ ਨੂੰ ਸਤਾ ਰਹੀ ਹੈ। ਇਹ ਪੰਜਾਬ ਸਰਕਾਰ ਦੇ ਅਧਿਕਾਰਾਂ ਦੀ ਉਲੰਘਣਾ ਹੈ, ਆਖਿਰ ਇਹ ਕਿਸ ਦੀ ਮਰਜ਼ੀ ਨਾਲ ਕੀਤਾ ਜਾ ਰਹੀ ਹੈ? ਇੰਨਾ ਹੀ ਨਹੀਂ ਸਿੱਧੂ ਨੇ ਕਿਹਾ ਹੈ ਕਿ, ਉਨ੍ਹਾਂ ਨੂੰ ਪੱਛਮੀ ਬੰਗਾਲ ਦੇ ਅਧਿਕਾਰ ਖੇਤਰ ਵਿੱਚ ਘੁਸਪੈਠ ਕਰਨ ਵਾਲੀ ਮਮਤਾ ਬੈਨਰਜੀ ਤੋਂ ਸਬਕ ਲੈਣਾ ਚਾਹੀਦਾ ਹੈ। ਇਸ ਦੇ ਨਾਲ ਹੀ ਫੇਸਬੁੱਕ ‘ਤੇ ਅਪਲੋਡ ਕੀਤੇ ਗਏ ਇਸ ਸਟੇਟਸ ਦੇ ਅੰਤ ‘ਚ ਸਿੱਧੂ ਨੇ ਲੱਖਾ ਸਿਧਾਣਾ ਨੂੰ ਵੀ ਹੈਸ਼ ਟੈਗ ਕੀਤਾ ਹੈ।

ਕੀ ਹੈ ਪੂਰਾ ਮਾਮਲਾ
ਅਸਲ ‘ਚ ਲੱਖਾ ਸਿਧਾਣਾ ਨੇ ਆਪਣੇ ਚਾਚੇ ਦੇ ਬੇਟੇ ਗੁਰਦੀਪ ਸਿੰਘ ‘ਤੇ ਦਿੱਲੀ ਪੁਲਿਸ ਦੁਆਰਾ ਤਸੀਹੇ ਦਿੱਤੇ ਜਾਣ ਦਾ ਦੋਸ਼ ਲਗਾਇਆ ਹੈ। ਸੂਤਰਾਂ ਅਨੁਸਾਰ ਪੁਲਿਸ ਨੇ ਗੁਰਦੀਪ ਸਿੰਘ ਨੂੰ ਪਟਿਆਲਾ ਤੋਂ ਚੁੱਕਿਆ ਸੀ। ਤਿੰਨ ਦਿਨ ਪਹਿਲਾਂ ਉਹ ਪਟਿਆਲੇ ਗਿਆ ਸੀ ਜਿੱਥੋਂ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਦੂਜੇ ਪਾਸੇ ਲੱਖਾ ਸਿਧਾਣਾ ਨੇ ਇਸ ਮਾਮਲੇ ‘ਤੇ ਸੁਆਲ ਚੁੱਕਦਿਆਂ ਕਿਹਾ ਕਿ, ਦਿੱਲੀ ਪੁਲਿਸ ਪਟਿਆਲਾ ਕਿਵੇਂ ਆ ਸਕਦੀ ਹੈ ਅਤੇ ਪੰਜਾਬ ਪੁਲਿਸ ਨੂੰ ਜਾਣੇ ਬਿਨਾਂ ਕਿਸੇ ਨੂੰ ਵੀ ਗ੍ਰਿਫ਼ਤਾਰ ਕਰ ਸਕਦੀ ਹੈ। ਪਰਿਵਾਰ ਦਾ ਦੋਸ਼ ਹੈ ਕਿ, ਲੱਖਾ ਸਿਧਾਣਾ ‘ਤੇ ਕਿਸਾਨੀ ਅੰਦੋਲਨ ‘ਚ ਪਿੱਛੇ ਹਟਣ ਲਈ ਦਬਾਅ ਪਾਇਆ ਜਾ ਰਿਹਾ ਹੈ।

Community-verified icon

MUST READ