‘ਅਕਾਲੀ ਦਲ’ ਕਰਵਾਏਗਾ ਨਵੀਂ ਬਣੀ SIT ਕੇਸ ਦਾਇਰ ! ਜਾਣੋ ਕਿਉਂ
ਪੰਜਾਬੀ ਡੈਸਕ:– ਅੱਜ, ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਸੂਬੇ ਦੀ ਕੈਪਟਨ ਸਰਕਾਰ ‘ਤੇ ਸਖਤ ਹਮਲਾ ਬੋਲਿਆ। ਉਨ੍ਹਾਂ ਨੇ ਕਈ ਮੁੱਦਿਆਂ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਘਿਰਾਓ ਕੀਤਾ। ਪ੍ਰੈਸ ਕਾਨਫਰੰਸ ਵਿੱਚ, ਉਨ੍ਹਾਂ ਬੇਅਦਬੀ ਮਾਮਲੇ ‘ਚ ਇੱਕ ਨਵੀਂ SIT ਦੇ ਖਿਲਾਫ ਕਿਹਾ ਕਿ, ਉਹ ਕਾਂਗਰਸ ਪਾਰਟੀ ਦੇ ਇਸ਼ਾਰੇ ‘ਤੇ ਜਾਂਚ ਕਰ ਰਹੀ ਹੈ।

ਉਨ੍ਹਾਂ ਪੱਖੋਂ ਸਾਫ ਕਿਹਾ ਗਿਆ ਸੀ ਕਿ, ਪੰਜਾਬ ‘ਚ ਨਵੀਂ SIT ਬੇਅਦਬੀ ਮਾਮਲੇ ‘ਚ ਗੁੰਮਰਾਹ ਕਰ ਰਹੀ ਹੈ। ਇੰਨਾ ਹੀ ਨਹੀਂ, ਉਹ ਇਸ ਮਾਮਲੇ ‘ਚ ਅਕਾਲੀ ਦਲ ਦਾ ਅਕਸ ਖਰਾਬ ਕਰ ਰਹੀ ਹੈ। ਆਪਣੀ ਜਾਂਚ ਦੌਰਾਨ ਉਹ ਹਾਈ ਕੋਰਟ ਦੇ ਫੈਸਲੇ ਦੀ ਵੀ ਉਲੰਘਣਾ ਕਰ ਰਹੀ ਹੈ ਜੋ ਕਿ, ਬਿਲਕੁਲ ਗਲਤ ਹੈ। ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ, ਅਕਾਲੀ ਦਲ ਇਸ ਖਿਲਾਫ ਚੁੱਪ ਨਹੀਂ ਬੈਠੇਗਾ। ਅਕਾਲੀ ਦਲ ਇਸ ਕੇਸ ਖ਼ਿਲਾਫ਼ ਚੰਡੀਗੜ੍ਹ ਵਿਖੇ ਕੇਸ ਦਰਜ ਕਰੇਗਾ।

ਉੱਥੇ ਹੀ SIT ਵਲੋਂ ਸੁਖਬੀਰ ਬਾਦਲ ਨੂੰ ਤਲਬ ਕਰਨ ਦੇ ਸੁਆਲ ‘ਤੇ ਮਜੀਠੀਆ ਨੇ ਕਿਹਾ ਕਿ, ਸੁਖਬੀਰ ਬਾਦਲ ਨਿਸ਼ਚਤ ਰੂਪ ਵਿਚ ਉਨ੍ਹਾਂ ਸਾਹਮਣੇ ਪੇਸ਼ ਹੋਣਗੇ ਅਤੇ ਇਸ ਮਾਮਲੇ ਵਿਚ ਪੂਰਾ ਸਹਿਯੋਗ ਦੇਣਗੇ।