ਅਕਾਲੀ ਦਲ ਵਲੋਂ 2022 ਚੋਣਾਂ ਤਹਿਤ ਮਹਿਲਾ ਵਿੰਗ ਦੀ ਮਜ਼ਬੂਤੀ ਲਈ ਕੰਮ ਸ਼ੁਰੂ

2022 ਪੰਜਾਬ ਵਿਧਾਨ ਸਭਾ ਚੋਣਾਂ ਜੀਓ ਜੀਓ ਨੇੜੇ ਰਹੀਆਂ ਹਨ ਰਾਜਸੀ ਪਾਰਟੀਆਂ ਨੇ ਆਪਣੀ ਹਲਚਲ ਤੇਜ ਕਰ ਦਿੱਤੀ ਹੈ। ਇਸੇ ਦੇ ਕਰਕੇ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਮਹਿਲਾ ਵਿੰਗ ਵੀ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਇਕ ਕਰਨ ਲੱਗ ਪਿਆ ਹੈ। ਇਸ ਦੇ ਤਹਿਤ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਦੀਦਾਰ ਸਿੰਘ ਭੱਟੀ ਦੀ ਅਗਵਾਈ ਵਿਚ ਹਲਕੇ ਦੇ ਪਿੰਡ ਜਖਵਾਲੀ ਵਿਖੇ ਬੀਬੀਆਂ ਦਾ ਵੱਡਾ ਇਕੱਠ ਹੋਇਆ। ਇਸ ਮੌਕੇ ਹਲਕਾ ਇੰਚਾਰਜ ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਵਿੱਚ ਬੀਬੀਆਂ ਦੀ ਵੱਡੀ ਭੂਮਿਕਾ ਹੈ। ਅਤੇ ਇਸ ਵਾਰ ਦੀਆਂ ਚੋਣਾਂ ਚ ਇਹ ਅਹਿਮ ਭੂਮਿਕਾ ਨਿਭਾ ਸਕਦੀਂ ਹੈ।


ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਬੀਬੀਆਂ ਨੂੰ ਵੀ ਯੋਗ ਸਥਾਨ ਦਿੱਤੇ ਜਾਣਗੇ। ਇਸ ਮੌਕੇ ਪਿੰਡ ਸ਼ੇਖੋਵਾਲੀ ਪਹੁੰਚਣ ‘ਤੇ ਹਲਕਾ ਵਾਸੀਆਂ ਵੱਲੋਂ ਦੀਦਾਰ ਸਿੰਘ ਭੱਟੀ ਅਤੇ ਉਨ੍ਹਾਂ ਦੀ ਪਤਨੀ ਦਾ ਸਨਮਾਨ ਵੀ ਕੀਤਾ ਗਿਆ। ਗੌਰਤਲਬ ਹੈ ਕਿ ਇਸ ਵਾਰ ਹੁਣ ਤੋਂ ਹੀ ਕਈ ਇਲਾਕਿਆਂ ਚ ਅਕਾਲੀ ਦਲ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਜਿਸ ਕਰਕੇ ਅਕਾਲੀ ਦਲ ਪਹਿਲਾ ਨਾਲੋਂ ਜਿਆਦਾ ਮਿਹਨਤ ਕਰ ਰਿਹਾ ਹੈ।

MUST READ