ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਵਿੱਚ ਮੰਡਰਾ ਰਿਹਾ ਗੈਂਗਵਾਰ ਦਾ ਖ਼ਤਰਾ
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰ ਸੂਬੇ ਵਿੱਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਹਨ। ਸੂਤਰਾਂ ਅਨੁਸਾਰ ਪੁਲੀਸ ਕੋਲ ਪੁਖਤਾ ਜਾਣਕਾਰੀ ਹੈ ਕਿ ਸੂਬੇ ਦੇ ਕਿਸੇ ਵੱਡੇ ਗੈਂਗਸਟਰ ਨੂੰ ਦੂਜੇ ਰਾਜਾਂ ਦੇ ਗੈਂਗਸਟਰਾਂ ਵੱਲੋਂ ਮਾਰਿਆ ਜਾ ਸਕਦਾ ਹੈ। ਅਜਿਹੇ ‘ਚ ਗੈਂਗ ਵਾਰ ਦੀ ਸੰਭਾਵਨਾ ਦੇ ਮੱਦੇਨਜ਼ਰ ਸੂਬੇ ‘ਚ ਗੈਂਗਸਟਰ ਵੱਡੇ ਪੱਧਰ ‘ਤੇ ਹਥਿਆਰ ਜਮ੍ਹਾ ਕਰ ਰਹੇ ਹਨ।