ਜਲੰਧਰ ਬੋਰਵੈਲ ਹਾਦਸੇ ਤੋਂ ਬਾਅਦ ਪੁਲਿਸ ਨੇ ਹਾਈ ਵੇ ਨਿਰਮਾਣ ਕਰਨ ਵਾਲੀ ਕੰਪਨੀ ਖਿਲਾਫ ਕੀਤਾ ਕੇਸ ਦਰਜ
ਜਲੰਧਰ— ਦਿੱਲੀ-ਕਟੜਾ ਐਕਸਪ੍ਰੈਸ ਵੇਅ ‘ਤੇ ਪੁਲ ਬਣਾਉਣ ਲਈ ਬਣਾਏ ਜਾ ਰਹੇ ਬੋਰਵੈੱਲ ‘ਚ ਚਿੱਕੜ ‘ਚ ਦੱਬਣ ਕਾਰਨ ਸੁਰੇਸ਼ ਕੁਮਾਰ ਦੀ ਮੌਤ ਹੋਣ ਦੇ ਮਾਮਲੇ ‘ਚ ਥਾਣਾ ਕਰਤਾਰਪੁਰ ਪੁਲਸ ਨੇ ਹਾਈਵੇਅ ਬਣਾਉਣ ਵਾਲੀ ਕੰਪਨੀ ਖਿਲਾਫ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਮ੍ਰਿਤਕ ਸੁਰੇਸ਼ ਕੁਮਾਰ ਦੇ ਭਰਾ ਸਤਿਆਵਾਨ ਪੁੱਤਰ ਦੁਲੀ ਚੰਦ ਵਾਸੀ ਕਰਸੋਲਾ ਥਾਣਾ ਜੁਲਾਣਾ ਜ਼ਿਲ੍ਹਾ ਜੀਂਦ ਹਰਿਆਣਾ ਦੇ ਬਿਆਨਾਂ ’ਤੇ ਕੀਤੀ ਗਈ ਹੈ।