ਕਲਪਨਾ ਚਾਵਲਾ ਤੋਂ ਬਾਅਦ ਦੇਸ਼ ਦੀ ਇਹ ਬੇਟੀ ਭਰੇਗੀ ਸਪੇਸ ‘ਚ ਉਡਾਣ !

ਨੈਸ਼ਨਲ ਡੈਸਕ:- ਕਲਪਨਾ ਚਾਵਲਾ ਤੋਂ ਬਾਅਦ ਹੁਣ ਭਾਰਤ ਦੀ ਇਕ ਹੋਰ ਧੀ ਉੱਚੀ ਉਡਾਣ ਭਰਨ ਵਾਲੀ ਹੈ। ਦਰਅਸਲ, ਅਮਰੀਕੀ ਪੁਲਾੜ ਯਾਨ ਦੀ ਕੰਪਨੀ ਵਰਜਿਨ ਗੈਲਾਟਿਕ ਦਾ ਰਿਚਰਡ ਬ੍ਰੇਨਸਨ ਪੁਲਾੜ ਯਾਤਰਾ ‘ਤੇ ਜਾਣ ਦੀ ਯੋਜਨਾ ਬਣਾ ਰਿਹਾ ਹੈ, ਜਿਸ ਵਿਚ ਉਨ੍ਹਾਂ ਨਾਲ ਭਾਰਤੀ ਮੂਲ ਦੀ ਸਿਰੀਸ਼ਾ ਬਾਂਦਲਾ ਵੀ ਉਡਾਣ ਭਰੇਗੀ। ਸਿਰੀਸ਼ਾ ਬਾਂਦਲਾ ਪੁਲਾੜ ਯਾਤਰਾ ਕਰਨ ਵਾਲੀ ਦੂਜੀ ਭਾਰਤੀ ਮੂਲ ਦੀ ਮਹਿਲਾ ਹੈ। ਬਰੇਨਸਨ ਦੀ ਕੰਪਨੀ ਨੇ ਐਲਾਨ ਕੀਤਾ ਕਿ, ਇਸਦੀ ਅਗਲੀ ਪੁਲਾੜ ਉਡਾਣ 11 ਜੁਲਾਈ ਨੂੰ ਹੋਵੇਗੀ ਅਤੇ ਇਸਦੇ ਸੰਸਥਾਪਕ ਸਮੇਤ ਛੇ ਲੋਕ ਉਸ ਉਡਾਣ ਦਾ ਹਿੱਸਾ ਹੋਣਗੇ।

Meet Sirisha Bandla, Indian-American flying to space with Virgin's Richard  Branson - SCIENCE News

ਪੁਲਾੜ ਯਾਨ ਨਿਉ ਮੈਕਸੀਕੋ ਤੋਂ ਰਵਾਨਾ ਹੋਵੇਗਾ, ਜਿਸ ਵਿਚ ਚਾਲਕ ਦਲ ਦੇ ਸਾਰੇ ਮੈਂਬਰ ਕੰਪਨੀ ਦੇ ਕਰਮਚਾਰੀ ਹੋਣਗੇ। ਸਿਰੀਸ਼ਾ ਬਾਂਦਲਾ ਰਿਚਰਡ ਬ੍ਰੈਨਸਨ ਦੇ ਪੰਜ ਪੁਲਾੜ ਯਾਤਰੀਆਂ ਵਿਚੋਂ ਇਕ ਹੈ। ਉਹ ਗੈਲੈਕਟਿਕ ਕੰਪਨੀ ਲਈ ਸਰਕਾਰੀ ਮਾਮਲਿਆਂ ਅਤੇ ਖੋਜ ਕਾਰਜਾਂ ਦੀ ਉਪ-ਪ੍ਰਧਾਨ ਹੈ। ਸਿਰਫ ਛੇ ਸਾਲਾਂ ਵਿੱਚ, ਸਿਰੀਸ਼ਾ ਨੇ ਵਰਜਿਨ ਗੈਲੈਕਟਿਕ ਵਿੱਚ ਇੱਕ ਉੱਚ ਸਥਾਨ ਪ੍ਰਾਪਤ ਕੀਤਾ ਹੈ। ਕਲਪਨਾ ਚਾਵਲਾ ਤੋਂ ਬਾਅਦ, ਸਿਰੀਸ਼ਾ ਪੁਲਾੜ ਵਿੱਚ ਕਦਮ ਰੱਖਣ ਵਾਲੀ ਦੂਜੀ ਭਾਰਤੀ ਮੂਲ ਦੀ ਔਰਤ ਹੈ। ਰਾਕੇਸ਼ ਸ਼ਰਮਾ ਭਾਰਤ ਦੀ ਤਰਫ ਤੋਂ ਪੁਲਾੜ ‘ਤੇ ਜਾਣ ਵਾਲੇ ਪਹਿਲੇ ਵਿਅਕਤੀ ਸਨ। ਇਸ ਤੋਂ ਬਾਅਦ ਕਲਪਨਾ ਚਾਵਲਾ ਗਈ ਸੀ। ਹਾਲਾਂਕਿ, ਉਹ ਬਦਕਿਸਮਤੀ ਨਾਲ ਸਪੇਸ ਸ਼ਟਲ ਕੋਲੰਬੀਆ ਦੇ ਕਰੈਸ਼ ਦਾ ਸ਼ਿਕਾਰ ਹੋ ਗਈ ਸੀ।

Andhra Girl Sirisha Bandla to fly into space On Virgin Galactic spacecraft

ਸਿਰੀਸ਼ਾ, ਜੋ ਆਂਧਰਾ ਪ੍ਰਦੇਸ਼ ਦੇ ਗੁੰਟੂਰ ਦੀ ਰਹਿਣ ਵਾਲੀ ਹੈ, ਨੇ ਪਰਡਯੂ ਯੂਨੀਵਰਸਿਟੀ ਤੋਂ ਏਰੋਨੋਟਿਕਲ / ਐਸਟ੍ਰੋਨੇਟਿਕਲ ਇੰਜੀਨੀਅਰਿੰਗ ਵਿਚ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਉਸਨੇ ਜਾਰਜਟਾਉਨ ਯੂਨੀਵਰਸਿਟੀ ਤੋਂ ਐਮਬੀਏ ਦੀ ਡਿਗਰੀ ਲਈ। ਉਹ ਇਸ ਵੇਲੇ ਵਰਜਿਨ ਆਰਬਿਟ ਦੇ ਵਾਸ਼ਿੰਗਟਨ ਓਪਰੇਸ਼ਨਾਂ ਨੂੰ ਵੀ ਸੰਭਾਲ ਰਹੀ ਹੈ। ਰਿਚਰਡ ਬ੍ਰੇਨਸਨ ਦੇ ਐਲਾਨ ਤੋਂ ਪਹਿਲਾਂ, ਬੇਜੋਸ ਦੀ ਕੰਪਨੀ ਬਲਿਉ ਓਰਿਜਨ ਨੇ ਕਿਹਾ ਸੀ ਕਿ, ਬੇਜੋਸ 20 ਜੁਲਾਈ ਨੂੰ ਪੁਲਾੜ ਵਿਚ ਜਾਣਗੇ ਅਤੇ ਉਨ੍ਹਾਂ ਦੇ ਨਾਲ ਏਰੋਸਪੇਸ ਦੁਨੀਆ ਦੀ ਇਕ ਪ੍ਰਮੁੱਖ ਮਹਿਲਾ ਵੀ ਹੋਵੇਗੀ, ਜਿਸ ਨੇ 60 ਸਾਲ ਉਥੇ ਜਾਣ ਦਾ ਇੰਤਜ਼ਾਰ ਕੀਤਾ ਹੈ।

MUST READ